ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਕਮਾਦ ‘ਚ ਲੁਕਿਆ ਗੈਂਗਸਟਰ!, ਪੁਲਿਸ ਨੇ ਪਾਇਆ ਘੇਰਾ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਕਮਾਦ ‘ਚ ਲੁਕਿਆ ਗੈਂਗਸਟਰ!, ਪੁਲਿਸ ਨੇ ਪਾਇਆ ਘੇਰਾ

ਬਟਾਲਾ ਦੇ ਨਜ਼ਦੀਕ ਕਸਬਾ ਅਚਲ ਸਾਹਿਬ ਦੇ ਪਿੰਡਾਂ ਦੇ ਕਮਾਦਾਂ ‘ਚ ਇੱਕ ਨੌਜਵਾਨ ਲੁਕਿਆ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਗੈਂਗਸਟਰ ਹੈ ਅਤੇ ਉਹ ਕਮਾਦ ‘ਚੋਂ ਲਗਾਤਾਰ ਗੋਲੀਆਂ ਚਲਾ ਰਿਹਾ ਹੈ।

ਉਸ ਦੀ ਪਤਨੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਗੈਂਗਸਟਰ ਬਬਲੂ ਨੂੰ ਫੜਨ ਲਈ ਪਹੁੰਚੇ। ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਜਾਰੀ ਹੈ। ਗੈਂਗਸਟਰ ਗੰਨੇ ਦੇ ਖੇਤਾਂ ਵਿੱਚ ਲੁਕਿਆ ਹੋਇਆ ਸੀ ਅਤੇ ਪੁਲਿਸ ਨੇ ਖੇਤ ਨੂੰ ਘੇਰ ਲਿਆ ਸੀ। ਪੁਲਿਸ ਟੀਮਾਂ ਨੇ ਪਿੰਡ ਕੋਟਲਾ ਬੋਝਾ ਵਿੱਚ ਗੈਂਗਸਟਰਾਂ ਦੀ ਘੇਰਾਬੰਦੀ ਕਰ ਲਈ ਹੈ ਜਿੱਥੇ 4 ਗੈਂਗਸਟਰ ਲੁੱਕੇ ਹੋਏ ਦੱਸੇ ਜਾ ਰਹੇ ਹਨ।

Leave a Reply

Your email address will not be published.