Uncategorized

ਸੁੱਕੇ, ਖੜ੍ਹੇ ਅਤੇ ਛੋਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਨੁਸਖ਼ੇ

ਵਾਲਾਂ ਨੂੰ ਕੰਘੀ ਕਰਨ ਤੋਂ ਬਾਅਦ ਵੀ ਇਹ ਸੁੱਕੇ ਅਤੇ ਖੜ੍ਹੇ ਰਹਿੰਦੇ ਹਨ। ਇਹ ਛੋਟੇ-ਛੋਟੇ ਵਾਲ ਬਹੁਤ ਖਰਾਬ ਲਗਦੇ ਹਨ। ਇਹਨਾਂ ਨੂੰ ਸੈੱਟ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਜੋ ਕਿ ਇਸ ਪ੍ਰਕਾਰ ਹਨ-

All About Dental Burs: Types, Use, And More

ਤੌਲੀਏ ਨਾਲ ਵਾਲ ਸੁਕਾਉਣ ਤੋਂ ਬਚੋ। ਤੌਲੀਏ ਨਾਲ ਵਾਲ ਸੁਕਾਉਣ ਨਾਲ ਵਾਲ ਟੁੱਟਦੇ ਹਨ ਅਤੇ ਟੁੱਟੇ ਵਾਲਾਂ ਦੇ ‘ਫਲਾਈ-ਅਵੇ’ ਬਣ ਜਾਂਦੇ ਹਨ। ਵਾਲਾਂ ਨੂੰ ਸੁਕਾਉਣ ਲਈ ਨਰਮ ਕੱਪੜੇ ਦਾ ਉਪਯੋਗ ਕਰੋ।

ਵਾਲਾਂ ਨੂੰ ਨਰਮ ਬਣਾਉਣ ਅਤੇ ਸੈੱਟ ਰੱਖਣ ਲਈ ਹਫ਼ਤੇ ‘ਚ ਇੱਕ ਵਾਰ ਵਾਲਾਂ ਦਾ ਮਾਸਕ ਜ਼ਰੂਰ ਲਗਾਓ।

ਵਾਲ ਬੰਨ੍ਹਣ ਤੋਂ ਬਾਅਦ ਉੱਪਰ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਬਦਾਮ ਦਾ ਤੇਲ ਲੱਗਾ ਸਕਦੇ ਹੋ।

ਇਨ੍ਹਾਂ ਸੁੱਕੇ ਵਾਲਾ ਨੂੰ ਸੈੱਟ ਕਰਨ ਲਈ ਥੋੜ੍ਹੀ ਮਾਤਰਾ ‘ਚ ‘ਵੈਸਲੀਨ’ ਲੱਗਾ ਸਕਦੇ ਹੋ। ਧਿਆਨਯੋਗ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਹੀ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗੇਗਾ ਕਿ ਵਾਲ ਮਹੀਨਿਆਂ ਤੋਂ ਨਹੀਂ ਧੋਤੇ।

ਸੁੱਕੇ ਵਾਲ ਹੋਣ ‘ਤੇ ਵਾਲ ਜ਼ਿਆਦਾ ਟੁੱਟਦੇ ਹਨ ਅਤੇ ਉੱਡਣ ਵਾਲੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਦੇ ਵਾਲਾਂ ਲਈ ਧੋਣ ਤੋਂ ਬਾਅਦ ‘ਮੌਇਸਚਰਾਇਜ਼ਰ’ ਦੀ ਵਰਤੋਂ ਜ਼ਰੂਰ ਕਰੋ।

ਅਜਿਹਾ ਹੋਣ ਤੇ ‘ਬਲੌ-ਡ੍ਰਾਇਰ’ ਕੰਮ ਆਉਂਦੇ ਹਨ। ਇਸ ਦੇ ਇਸਤੇਮਾਲ ਦੇ ਨਾਲ ਵਾਲ ਸੈੱਟ ਹੋ ਜਾਂਦੇ ਹਨ। ਬੱਸ ਉੱਪਰ ਤੋਂ ਥੱਲੇ ‘ਬਲੌ-ਡਰਾਈ’ ਕਰੋ ਅਤੇ ਕੰਘੀ ਕਰੋ।

ਇੱਕ ‘ਟੁੱਥ-ਬਰਸ’ ਲਓ। ਉਸ ‘ਚ ਥੋੜ੍ਹਾ ‘ਹੇਅਰ ਸਪੇਰੇ’ ਪਾਓ। ਇਸ ‘ਟੁੱਥ-ਬਰਸ’ ਨਾਲ ਵਾਲਾਂ ਨੂੰ ਬਰਸ੍ ਕਰੋ। ਇਸ ਤਰ੍ਹਾਂ ਕਰਨ ਨਾਲ ਵਾਲ ਜ਼ਿਆਦਾ ਦੇਰ ਤੱਕ ਸੈੱਟ ਰਹਿਣਗੇ।

Click to comment

Leave a Reply

Your email address will not be published.

Most Popular

To Top