ਸੁੱਕੀ ਖੰਘ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

 ਸੁੱਕੀ ਖੰਘ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

ਖੰਘ ਇੱਕ ਬਹੁਤ ਵੱਡੀ ਸਮੱਸਿਆ ਹੈ ਅਤੇ ਸੁੱਕੀ ਖੰਘ ਹੋਣਾ ਉਸ ਤੋਂ ਵੀ ਖ਼ਤਰਨਾਕ ਹੈ। ਸੁੱਕੀ ਖੰਘ ਵਿੱਚ ਬਲਗ਼ਮ ਨਹੀਂ ਬਣਦੀ।  ਸੁੱਕੀ ਖੰਘ ਜ਼ੁਕਾਮ ਤੋਂ ਬਾਅਦ ਹਫ਼ਤਿਆਂ ਤੱਕ ਰਹਿੰਦੀ ਹੈ। ਠੰਡ ‘ਚ ਸਰਦੀ ਅਤੇ ਜ਼ੁਕਾਮ ਪਿੱਛਾ ਨਹੀਂ ਛੱਡਦੇ। ਕਈ ਵਾਰ ਖੰਘ ਕਾਰਨ ਨੀਂਦ ਨਹੀਂ ਆਉਂਦੀ।

When Is a Cough Serious? | Everyday Health

ਸੀਰਪ ਅਤੇ ਦਵਾਈਆਂ ਤੋਂ ਬਾਅਦ ਵੀ ਕਈ ਵਾਰ ਖੰਘ ਤੋਂ ਛੁਟਕਾਰਾ ਨਹੀਂ ਮਿਲਦਾ। ਅਜਿਹੇ ‘ਚ ਅਕਸਰ ਘਰੇਲੂ ਨੁਸਖ਼ੇ ਹੀ ਆਪਣਾ ਅਸਰ ਦਿਖਾ ਜਾਂਦੇ ਹਨ। ਤੁਸੀਂ ਵੀ ਜੇ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਤਾਂ ਹੇਠ ਲਿਖੇ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰੋ-

ਸ਼ਹਿਦ ਅਤੇ ਪੀਪਲ ਦੀ ਜੜ੍ਹ

ਪੀਪਲ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਪੀਸ ਲਵੋ ਤੇ ਉਸ ਵਿੱਚ ਇੱਕ ਚਮਚ ਸ਼ਹਿਦ ਦਾ ਮਿਲਾ ਕੇ ਇਸ ਦਾ ਇਸਤੇਮਾਲ ਕਰੋ। ਰੋਜ਼ਾਨਾ ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ‘ਚ ਸੁੱਕੀ ਖੰਘ ਤੋਂ ਰਾਹਤ ਮਿਲ ਜਾਵੇਗੀ।

Dry coughs - MyDr.com.au

ਅਦਰਕ ਅਤੇ ਲੂਣ

ਅਦਰਕ ਦੇ ਇੱਕ ਨਿੱਕੇ ਟੁਕੜੇ ਵਿੱਚ ਕੁੱਝ ਮਾਤਰਾ ‘ਚ ਲੂਣ ਮਿਲਾ ਕੇ ਦੰਦਾਂ ਦੇ ਹੇਠਾਂ ਰੱਖ ਲਵੋ। ਇਸ ਤਰ੍ਹਾਂ ਅਦਰਕ ਦੇ ਰਸ ਨੂੰ ਹੌਲੀ-ਹੌਲੀ ਮੂੰਹ ਦੇ ਅੰਦਰ ਜਾਣ ਦਵੋ। ਕਰੀਬ 5-7 ਮਿੰਟ ਲਈ ਇਸ ਨੂੰ ਮੂੰਹ ਵਿੱਚ ਰੱਖੋ ਅਤੇ ਬਾਅਦ ਵਿੱਚ ਕੁਰਲੀ ਕਰ ਲਵੋ। ਅਜਿਹਾ ਕਰਨ ਨਾਲ ਸੁੱਕੀ ਖੰਘ ਤੋਂ ਰਾਹਤ ਮਿਲ ਸਕਦੀ ਹੈ।

ਕਾਲੀ ਮਿਰਚ ਅਤੇ ਸ਼ਹਿਦ

ਕਾਲੀ ਮਿਰਚ ਅਤੇ ਸ਼ਹਿਦ ਦਾ ਇਕੱਠੇ ਸੇਵਨ ਕਰਨ ਨਾਲ ਸੁੱਕੀ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤੁਸੀਂ 4-5 ਕਾਲੀ ਮਿਰਚਾਂ ਨੂੰ ਪੀਸ ਕੇ ਉਸ ਦਾ ਪਾਉਡਰ ਬਣਾ ਕੇ ਉਸ ਵਿੱਚ ਸ਼ਹਿਦ ਨੂੰ ਮਿਲਾ ਕੇ ਇਸ ਮਿਸ਼ਰਣ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ‘ਚ ਸੁੱਕੀ ਖੰਘ ਤੋਂ ਰਾਹਤ ਮਿਲ ਜਾਵੇਗੀ।

 

ਅਦਰਕ ਅਤੇ ਸ਼ਹਿਦ

ਸੁੱਕੀ ਖੰਘ ਲਈ ਤੁਹਾਨੂੰ ਸ਼ਹਿਦ, ਅਦਰਕ ਅਤੇ ਮਲੱਠੀ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੀ ਇਮਿਊਨਿਟੀ ਪਾਵਰ ਨੂੰ ਵਧਾਉਂਦੇ ਹਨ। ਇੱਕ ਚਮਚ ਸ਼ਹਿਦ ‘ਚ ਅਦਰਕ ਦੀਆਂ ਕੁਝ ਬੂੰਦਾਂ ਨੂੰ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ। ਗਲੇ ਦੇ ਨਾ ਸੁੱਕਣ ਲਈ ਮਲੱਠੀ ਦੀ ਨਿੱਕੀ ਡੰਡੀ ਨੂੰ ਮੂੰਹ ਵਿੱਚ ਰੱਖਣਾ ਚਾਹੀਦਾ ਹੈ।

ਗਰਮ ਪਾਣੀ ਅਤੇ ਸ਼ਹਿਦ

ਸੁੱਕੀ ਖੰਘ ਦੇ ਉਪਾਅ ਲਈ ਦੋ ਚਮਚ ਸ਼ਹਿਦ ਨੂੰ ਅੱਧੇ ਗਿਲਾਸ ਗਰਮ ਪਾਣੀ ‘ਚ ਮਿਲਾ ਕੇ ਪੀ ਲਵੋ। ਰੋਜ਼ਾਨਾ ਸ਼ਹਿਦ ਦਾ ਇਸਤੇਮਾਲ ਕਰਨ ਨਾਲ  ਸੁੱਕੀ ਖੰਘ ਤੋਂ ਰਾਹਤ ਮਿਲ ਜਾਵੇਗੀ।

Leave a Reply

Your email address will not be published.