News

ਸੁਸ਼ੀਲ ਮੋਦੀ ਨੇ ਲਾਇਆ ਵੱਡਾ ਇਲਜ਼ਾਮ, ਪੰਜਾਬ ’ਚ ਬਿਹਾਰੀ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਹੈ ਨਸ਼ਾ

ਬਿਹਾਰ ਦੇ ਸਾਬਕਾ ਡਿਪਟੀ ਸੀਐਮ ਅਤੇ ਵਰਤਮਾਨ ਵਿੱਚ ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਹਾਰ ਮਜ਼ਦੂਰਾਂ ਤੋਂ ਵੱਧ ਕੰਮ ਕਰਾਉਣ ਲਈ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਹੈ। ਸੁਸ਼ੀਲ ਮੋਦੀ ਨੇ ਛਡਾਏ ਗਏ ਮਜ਼ਦੂਰਾਂ ਦੇ ਮਾਮਲਿਆਂ ਵਿੱਚ ਬਿਹਾਰ ਦੇ ਕਿਰਤ ਸਰੋਤ ਮੰਤਰੀ ਜੀਵੇਸ਼ ਕੁਮਾਰ ਅਤੇ ਸਕੱਤਰ ਮੀਹਰ ਕੁਮਾਰ ਸਿੰਘ ਨਾਲ ਗੱਲ ਕਰ ਕੇ ਜਾਂਚ ਕਰਾਉਣ ਦੀ ਗੱਲ ਆਖੀ ਹੈ।

Coronavirus | Bihar appeals for non-stop trains to bring back migrants -  The Hindu

ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਬੀਐਸਐਫ ਦੁਆਰਾ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਤੋਂ ਬਾਅਦ 17 ਮਾਰਚ ਨੂੰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਉਪ ਸਕੱਤਰ ਅਰੁਣ ਸੋਬਤੀ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਇੱਕ ਗੁਪਤ ਪੱਤਰ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਕਾਰਵਾਈ ਲਈ ਲਿਖਿਆ ਸੀ।

ਚਿੱਠੀ ਵਿੱਚ ਉਹਨਾਂ ਲਿਖਿਆ ਕਿ ਬੀਐਸਐਫ ਨੇ 2019 ਅਤੇ 2020 ਦੌਰਾਨ ਜਦੋਂ ਇਹਨਾਂ ਮਜ਼ਦੂਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਨਸ਼ੀਲੇ ਪਦਾਰਥਾਂ ਕਾਰਨ ਮਾਨਸਿਕ ਰੂਪ ਤੋਂ ਕਾਫ਼ੀ ਪਰੇਸ਼ਾਨ ਸਨ। ਉਹ ਬੰਧੁਆ ਮਜ਼ਦੂਰੀ ਕਰਨ ਲਈ ਮਜ਼ਬੂਰ ਸਨ। ਚਿੱਠੀ ’ਚ ਲਿਖਿਆ ਗਿਆ ਕਿ ਸਾਰੇ ਮਜ਼ਦੂਰ ਬਿਹਾਰ ਅਤੇ ਯੂਪੀ ਦੇ ਕਾਫ਼ੀ ਗਰੀਬ ਪਰਿਵਾਰਾਂ ਤੋਂ ਸਨ।

ਉਹਨਾਂ ਦੀ ਹਾਲਤ ਸੁਧਾਰਨ ਲਈ ਉਹਨਾਂ ਨੂੰ ਵੱਧ ਤਨਖਾਹ ਦਾ ਲਾਲਚ ਦੇ ਕੇ ਪੰਜਾਬ ਲਿਆਂਦਾ ਗਿਆ ਸੀ। ਪਰ ਉਹਨਾਂ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਹੈ ਤੇ ਤਨਖ਼ਾਹ ਘੱਟ ਦਿੱਤੀ ਜਾਂਦੀ ਹੈ। ਇਸ ਮਾਮਲੇ ਵਿੱਚ ਪੰਜਾਬ ਵਿੱਚ ਬਿਹਾਰੀ ਮਜ਼ਦੂਰਾਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਬੰਧੁਆ ਮਜ਼ਦੂਰੀ ਅਤੇ ਵੱਧ ਘੰਟਿਆਂ ਤੱਕ ਕੰਮ ਕਰਾਉਣ ਖਿਲਾਫ਼ ਜਾਂਚ ਕਰ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।   

Click to comment

Leave a Reply

Your email address will not be published. Required fields are marked *

Most Popular

To Top