News

ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ, ਤਕਰੀਬਨ ਦੋ ਘੰਟੇ ਹੋਇਆ ਮੁਕਾਬਲਾ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ ਹੈ। ਇਹ ਮੁਕਾਬਲਾ ਚੌਗਾਮ ਇਲਾਕੇ ਵਿੱਚ ਕਰੀਬ ਦੋ ਘੰਟੇ ਚੱਲਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਘਿਰੇ ਹੋਣ ਦੀ ਖ਼ਬਰ ਹੈ। ਕਸ਼ਮੀਰ ਜੋਨ ਪੁਲਿਸ ਨੇ ਟਵੀਟ ਕੀਤਾ, “ਸ਼ੋਪੀਆਂ ਦੇ ਚੌਗਾਮ ਇਲਾਕੇ ਵਿੱਚ ਮੁੱਠਭੇੜ ਸ਼ੁਰੂ ਹੋ ਗਈ ਹੈ।

J&K: Militant who killed UP carpenter gunned down in Shopian encounter -  India News

ਪੁਲਿਸ ਅਤੇ ਸੁਰੱਖਿਆ ਬਲ ਕੰਮ ਤੇ ਹਨ।” ਇਸ ਤੋਂ ਪਹਿਲਾਂ ਕੱਲ੍ਹ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਪੁਲਿਸ ਇੰਸਪੈਕਟਰ ਅਤੇ ਭਾਜਪਾ ਵਰਕਰਾਂ ਅਤੇ ਹੋਰਾਂ ਦੇ ਕਤਲ ਵਿੱਚ ਸ਼ਾਮਲ ਸੀ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਨੇ ਅਰਵਾਨੀ ਖੇਤਰ ਦੇ ਮੁਮਨਹਾਲ ਪਿੰਡ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ। ਉਹਨਾਂ ਦੱਸਿਆ ਕਿ, “ਸਰਚ ਅਭਿਆਨ ਦੌਰਾਨ ਅੱਤਵਾਦੀ ਨੂੰ ਉਸ ਦੀ ਮੌਜੂਦਗੀ ਦਾ ਪਤਾ ਲਗਦੇ ਹੀ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ।”

ਹਾਲਾਂਕਿ ਉਸ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਤਵਾਦੀ ਮਾਰਿਆ ਗਿਆ। ਉਸ ਦੀ ਪਛਾਣ ਕੁਲਗਾਮ ਦੇ ਸਹਿਪੋਰਾ ਨਿਵਾਸੀ ਸ਼ਹਿਜ਼ਾਦ ਅਹਿਮਦ ਸਹਿ ਵਜੋਂ ਹੋਈ ਹੈ।”

Click to comment

Leave a Reply

Your email address will not be published.

Most Popular

To Top