News

ਸੁਮੇਧ ਸੈਣੀ ਨੂੰ ਮਿਲਿਆ ਹੋਰ ਵੱਡਾ ਝਟਕਾ

ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ, ਸੈਣੀ ਨੇ ਮੁਹਾਲੀ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਹਾਈਕੋਰਟ ਦਾ ਰੁੱਖ ਕੀਤਾ ਸੀ ਜਿਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ, ਪਰ ਸੁਮੇਧ ਸੈਣੀ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ, ਸੁਣਵਾਈ ਦੌਰਾਨ ਜਸਟਿਸ ਸੁਵੀਰ ਸਹਿਗਲ ਨੇ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ ਹੈ ਜਿਸ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾ ਮਾਮਲਾ ਹੁਣ ਚੀਫ਼ ਜਸਟਿਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।

ਜੈਸਮੀਨ ਸੈਂਡਲਸ ਅੱਜ 30ਵਾਂ ਜਨਮਦਿਨ ਕਰ ਰਹੀ ਹੈ ਸੈਲੀਬ੍ਰੇਟ, ਜਾਣੋ ਜ਼ਿੰਦਗੀ ਦੇ ਖ਼ਾਸ ਕਿੱਸੇ

ਹਾਈਕੋਰਟ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਇਹ ਸਾਫ਼ ਹੈ ਕੀ SIT ਹੁਣ ਵੀ ਸੁਮੇਧ ਸੈਣੀ ਦੀ ਕਦੇ ਵੀ ਗਿਰਫ਼ਤਾਰੀ ਕਰ ਸਕਦੀ ਹੈ, SIT ਦੀਆਂ ਟੀਮਾਂ ਸੁਮੇਧ ਸੈਣੀ ਦੀਆਂ ਤਲਾਸ਼ ਕਰ ਰਹੀਆਂ ਨੇ,ਵੀਰਵਾਰ ਨੂੰ ਸੁਮੇਧ ਸਿੰਘ ਦੀ ਪਤਨੀ ਨੇ ਇਲਜ਼ਾਮ ਲਗਾਇਆ ਸੀ ਸੈਣੀ ਦੀ ਜਾਨ ਨੂੰ ਖ਼ਤਰਾ ਹੈ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਜਦਕਿ ਸਰਕਾਰ ਨੇ ਸਾਫ਼ ਕੀਤਾ ਸੀ ਕਿ ਉਨ੍ਹਾਂ ਵੱਲੋਂ ਸੁਮੇਧ ਸੈਣੀ ਦੀ ਸੁਰੱਖਿਆ ਨਹੀਂ ਹਟਾਈ ਗਈ ਹੈ

Click to comment

Leave a Reply

Your email address will not be published.

Most Popular

To Top