Main

ਸੁਮੇਧ ਸੈਣੀ ਦਾ ਹੁਣ ਬਚਣਾ ਹੋਰ ਵੀ ਮੁਸ਼ਕਿਲ! ਆ ਗਿਆ ਇਕ ਹੋਰ ਚਸ਼ਮਦੀਦ ਗਵਾਹ

Sumedh Saini

ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਕਸੂਤੇ ਘਿਰ ਗਏ ਹਨ। ਤਤਕਾਲੀਨ ਆਈ. ਏ. ਐਸ. ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾਹ ਕਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ। ਇਸ ਦੌਰਾਨ ਸੈਣੀ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ। ਹੁਣ ਇਸ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਹੈ ਕਿ ਇਕ ਹੋਰ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਵੀ ਸੈਣੀ ਦੇ ਤਸੱਦਦ ਦਾ ਸ਼ਿਕਾਰ ਹੈ ਅਤੇ ਸੁਮੇਧ ਸੈਣੀ ਨੇ ਉਸ ਦੀਆਂ ਅੱਖਾਂ ਸਾਹਮਣੇ ਪੁਲਿਸ ਮੁਕਾਬਲੇ ਦੀ ਆੜ ’ਚ ਦੋ ਦੋਸਤਾਂ ਦਾ ਕਤਲ ਕੀਤਾ ਅਤੇ ਪੁਲਿਸ ਹਿਰਾਸਤ ’ਚ ਉਸ ਨਾਲ ਅਣਮਨੁੱਖੀ ਤਸ਼ੱਦਦ ਢਾਹੇ।

ਉਕਤ ਵਿਅਕਤੀ ਹਰਵਿੰਦਰ ਸਿੰਘ ਉਰਫ ਗਿਆਨੀ ਹੈ, ਜੋ ਕਿ ਸੁਮੇਧ ਸੈਣੀ ਖਿਲਾਫ ਸਰਕਾਰੀ ਗਵਾਹ ਤਕ ਬਣਨ ਲਈ ਤਿਆਰ ਹੈ। ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸ ਰਹੇ ਇਸ ਵਿਆਕਤੀ ਦਾ ਨਾਮ ਹੈ ਹਰਵਿੰਦਰ ਸਿੰਘ ਉਰਫ ਗਿਆਨੀ, ਜੋ ਕਿ ਸੁਮੇਧ ਸੈਣੀ ਖਿਲਾਫ ਸਰਕਾਰੀ ਗਵਾਹ ਤੱਕ ਬਣਨ ਲਈ ਤਿਆਰ ਹੈ। ਹਰਵਿੰਦਰ ਸਿੰਘ ਉਰਫ ਗਿਆਨੀ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਜਾਂ ਹੋਰ ਪੁਲਿਸ ਅਧਿਕਾਰੀਆਂ ਖਿਲਾਫ ਕਈ ਦੋਸ਼ ਲਗਾਏ ਗਏ ਹਨ, ਜਿਸ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਕੁਸੁਮ ਦੇ ਦੂਜੇ ਦੋਸ਼ੀ ਨੇ ਵੀ CIA ਅੱਗੇ ਟੇਕੇ ਗੋਡੇ, ਹੁਣ ਨਹੀਂ ਬਚਦਾ ਦੋਸ਼ੀ

ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਜੇ ਜੋ ਦੋਸ਼ ਹਰਵਿੰਦਰ ਸਿੰਘ ਉਰਫ ਗਿਆਨੀ ਵੱਲੋਂ ਸੈਣੀ ਖਿਲਾਫ ਲਗਾਏ ਗਏ ਹਨ ਜੇ ਉਹਨਾਂ ਦੋਸ਼ਾਂ ਦੇ ਅਧਾਰ ’ਤੇ ਬਲਵੰਤ ਸਿੰਘ ਮੁਲਤਾਨੀ ਮਾਮਲੇ ’ਚ ਗਿਆਨੀ ਨੂੰ ਸਰਕਾਰੀ ਗਵਾਹ ਬਣਾ ਲਿਆ ਜਾਂਦਾ ਹੈ ਤਾਂ ਆਉਣ ਵਾਲੇ ਦਿਨ੍ਹਾਂ ’ਚ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top