News

ਸੁਪਰੀਮ ਕੋਰਟ ਦਾ ਹੁਕਮ, 31 ਜੁਲਾਈ ਤੱਕ ਸਾਰੇ ਬੋਰਡ ਐਲਾਨਣ 12ਵੀਂ ਦੇ ਨਤੀਜੇ

ਸੁਪਰੀਮ ਕੋਰਟ ਵਿੱਚ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਟੇਟ ਬੋਰਡਸ ਨੂੰ ਹੁਕਮ ਦਿੱਤਾ ਹੈ ਕਿ 31 ਜੁਲਾਈ ਤੋਂ ਪਹਿਲਾਂ ਨਤੀਜੇ ਐਲਾਨ ਜਾਣ। ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਰਾਜ ਬੋਰਡਾਂ ਨੂੰ ਜਮਾਤ 12ਵੀਂ ਦੀ ਪ੍ਰੀਖਿਆ ਲਈ ਇੱਕ ਅੰਦਰੂਨੀ ਮੁਲਕਾਕਣ ਯੋਜਨਾ ਤਿਆਰ ਕਰਨ ਅਤੇ ਮੁਲਾਂਕਣ ਦੇ ਆਧਾਰ ਤੇ ਨਤੀਜੇ 31 ਜੁਲਾਈ ਤੱਕ ਐਲਾਨਣੇ ਚਾਹੀਦੇ ਹਨ।

The Absurdity of the National Eligibility Test

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਅੰਦਰੂਨੀ ਮੁਲਾਂਕਣ ਨੂੰ 10 ਦਿਨਾਂ ਦੇ ਅੰਦਰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨਾਲ ਵੀ ਕੱਲ੍ਹ ਤੱਕ ਯਾਨੀ 25 ਜੂਨ ਤੱਕ 11ਵੀਂ ਪਰੀਖਿਆ ਨੂੰ ਲੈ ਕੇ ਆਖਰੀ ਫ਼ੈਸਲਾ ਦੱਸਣ ਨੂੰ ਕਿਹਾ ਹੈ। ਗ਼ੌਰਤਲਬ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਸੁਪਰੀਮ ਕੋਰਟ ਨੇ ਸੀਬੀਐਸਈ (CBSE) ਤੇ ਸੀਆਈਐਸਸੀਈ (CISCE) ਬੋਰਡਾਂ ਨੂੰ ਵਿਦਿਆਰਥੀਆਂ ਦੇ ਮੁਲਾਂਕਣ ਲਈ ਵੈਕਲਪਿਕ ਮੁਲਾਂਕਣ ਮਾਪਦੰਡ ਤਿਆਰ ਕਰਨ ਲਈ ਦੋ ਹਫ਼ਤੇ ਦਿੱਤੇ ਸਨ।

ਦੋਵੇਂ ਬੋਰਡਾਂ ਨੇ ਪਿਛਲੇ ਹਫ਼ਤੇ ਮੁਲਾਂਕਣ ਦੇ ਮਾਪਦੰਡਾਂ ਬਾਰੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਸਨੂੰ “ਨਿਰਪੱਖ ਤੇ ਉਚਿਤ” ਕਰਾਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਰਾਜ ਬੋਰਡਾਂ ਦੀ ਤਰ੍ਹਾਂ ਸੀਬੀਐਸਈ ਤੇ ਮੁੱਖ ਪ੍ਰੀਖਿਆਵਾਂ ਦੇ ਨਤੀਜੇ ਸੀਬੀਐਸਈ ਦੁਆਰਾ ਲਏ ਗਏ ਸਨ। ਸੀਆਈਐਸਸੀਈ ਨੇ ਵੀ 31 ਜੁਲਾਈ ਤੱਕ ਹੀ ਨਤੀਜੇ ਐਲਾਨਣੇ ਹਨ।

ਹੁਣ ਤੱਕ 21 ਰਾਜਾਂ ਨੇ ਬੋਰਡ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ ਅਤੇ 6 ਰਾਜਾਂ ਨੇ 12 ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਲਈ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਹਿਲਾਂ ਉਨ੍ਹਾਂ ਰਾਜਾਂ ਨੂੰ ਨੋਟਿਸ ਜਾਰੀ ਕੀਤੇ ਸਨ ਜਿਨ੍ਹਾਂ ਨੇ ਅਜੇ ਤੱਕ ਉਨ੍ਹਾਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਸਨ।

Click to comment

Leave a Reply

Your email address will not be published. Required fields are marked *

Most Popular

To Top