ਸੁਪਰੀਮ ਕੋਰਟ ’ਚ ਪੀਐਮ ਮੋਦੀ ਦੀ ਸੁਰੱਖਿਆ ਉਲੰਘਣ ਦੀ ਜਾਂਚ ਦੀ ਸੁਣਵਾਈ ਹੋਈ ਸ਼ੁਰੂ
By
Posted on

ਸੁਪਰੀਮ ਕੋਰਟ ਨੇ ਪੀਐਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਉਲੰਘਣ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਸਰਕਾਰ ਕਈ ਕਦਮ ਚੁੱਕ ਰਹੀ ਹੈ।

ਇਸ ਦੀ ਕਈ ਪੱਧਰਾਂ ਤੇ ਜਾਂਚ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਉੱਚ ਪੱਧਰੀ ਜਾਂਚ ਬਣਾਈ ਹੈ। ਐਸਪੀਜੀ ਨੇ ਇਸ ਸਬੰਧੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਕੇਂਦਰੀ ਖੂਫੀਆ ਬਿਓਰੋ ਵੀ ਇਸ ਸਬੰਧੀ ਅੰਦਰੂਨੀ ਜਾਂਚ ਕਰ ਰਿਹਾ ਹੈ।
ਬਨਿਟ ਸਕੱਤਰੇਤ ਦੇ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਇਸ ਕਮੇਟੀ ਦੀ ਅਗਵਾਈ ਕਰਨਗੇ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਆਈਬੀ ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਤੇ ਐਸਪੀਜੀ ਆਈਜੀ ਐਸ ਸੁਰੇਸ਼ ਵੀ ਹਨ।
