ਸੁਧੀਰ ਸੂਰੀ ਦੇ ਮਾਮਲੇ ’ਚ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਲਾਏ ਰਗੜੇ

 ਸੁਧੀਰ ਸੂਰੀ ਦੇ ਮਾਮਲੇ ’ਚ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਲਾਏ ਰਗੜੇ

ਅੰਮ੍ਰਿਤਸਰ ਵਿਖੇ ਧਰਨੇ ਤੇ ਬੈਠੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਅੱਜ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਦਰਦਨਾਕ ਕਤਲ ਹੋਇਆ। ਇਹ ਸਰਕਾਰ ਲਈ ਬਹੁਤ ਸ਼ਰਮਨਾਕ ਸੀ।

ਉਨ੍ਹਾਂ ਨੇ ਕੁੱਝ ਦੇਰ ਪਹਿਲਾਂ ਡੀ. ਜੀ. ਪੀ. ਪੰਜਾਬ ਤੇ ਗ੍ਰਹਿ ਸਕੱਤਰ ਦੇ ਧਿਆਨ ਵਿਚ ਸਥਿਤੀ ਲਿਆਂਦੀ ਸੀ ਤੇ ਅਪੀਲ ਕੀਤੀ ਸੀ ਕਿ ਇਕ ਵਿਸ਼ੇਸ਼ ਟੀਮ ਭੇਜ ਕੇ ਅੰਮ੍ਰਿਤਸਰ ਦਾ ਵਿਸ਼ਲੇਸ਼ਣ ਕਰਵਾਇਆ ਜਾਵੇ।

ਬੀਤੇ ਦਿਨੀਂ ਅੰਮ੍ਰਿਤਸਰ ਚ ਹੋਈ ਮੋਕ ਡਰਿੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਕ ਡਰਿੱਲ ਨਾਲ ਇੱਥੇ ਕੁੱਝ ਨਹੀਂ ਹੋਣਾ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਵਿਧਾਇਕ ਨੇ ਕਿਹਾ ਕਿ ਉਕਤ ਪੁਲਸ ਕਮਿਸ਼ਨਰ ਪੁਲਿਸਿੰਗ ਦੇ ਲਾਇਕ ਵੀ ਨਹੀਂ ਹੈ। ਜੇ ਉਸ ਨੂੰ ਹੋਰ ਸਮਾਂ ਇੱਥੇ ਰੱਖਿਆ ਗਿਆ ਤਾਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ।

Leave a Reply

Your email address will not be published.