ਸੁਧੀਰ ਸੂਰੀ ਕਾਂਡ ’ਚ ਸੰਦੀਪ ਸੰਨੀ 3 ਦਿਨਾਂ ਰਿਮਾਂਡ ’ਤੇ, ਵੱਡੀ ਗਿਣਤੀ ’ਚ ਪਹੁੰਚੀਆਂ ਸਿੱਖ ਜਥੇਬੰਦੀਆਂ

 ਸੁਧੀਰ ਸੂਰੀ ਕਾਂਡ ’ਚ ਸੰਦੀਪ ਸੰਨੀ 3 ਦਿਨਾਂ ਰਿਮਾਂਡ ’ਤੇ, ਵੱਡੀ ਗਿਣਤੀ ’ਚ ਪਹੁੰਚੀਆਂ ਸਿੱਖ ਜਥੇਬੰਦੀਆਂ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਮਾਮਲੇ ਦੇ ਮੁਲਜ਼ਮ ਸੰਦੀਪ ਸਿੰਗ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਜੱਥੇਬੰਦੀਆਂ ਅਦਾਲਤ ਦੇ ਬਾਹਰ ਪਹੁੰਚ ਗਈਆਂ।

ਜਿਵੇਂ ਹੀ ਮੁਲਜ਼ਮ ਨੂੰ ਕੋਰਟ ਤੋਂ ਬਾਹਰ ਕੱਢ ਕੇ ਪੁਲਿਸ ਗੱਡੀ ਵਿੱਚ ਬਿਠਾ ਕੇ ਲੈ ਕੇ ਜਾਣ ਲੱਗੀ ਤਾਂ ਇਸ ਦੌਰਾਨ ਸਿੱਖ ਜੱਥੇਬੰਦੀਆਂ ਨੇ ਗੱਡੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੱਸ ਦਈਏ ਕਿ ਸਨਦੀਪ ਵੱਲੋਂ 8 ਤੋਂ 10 ਵਕੀਲ ਅਦਾਲਤ ਵਿੱਚ ਪੇਸ਼ ਹੋਏ ਸਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਦੇ ਵਕੀਲ ਜਸਬੀਰ ਸਿੰਘ ਜੰਮੂ ਨੇ ਕਿਹਾ ਕਿ ਅਦਾਲਤ ਨੇ ਸੰਦੀਪ ਸਿੰਘ ਨੂੰ 3 ਦਿਨ ਦਾ ਰਿਮਾਂਡ ਭੇਜ ਦਿੱਤਾ ਹੈ। ਉਹਨਾਂ ਕਿਹਾ  ਸੁਧੀਰ ਸੂਰੀ ਦੇ ਪਰਿਵਾਰ ਵੱਲੋਂ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਦਕਿ ਸਰਕਾਰੀ ਵਕੀਲ ਵੱਲੋਂ ਹੀ ਸੂਰੀ ਕਤਲ ਕਾਂਡ ਦੀ ਪੈਰਵੀ ਕੀਤੀ ਗਈ ਹੈ।

Leave a Reply

Your email address will not be published.