Business

ਸੁਖਮਨੀ ਸਾਹਿਬ ਦੇ ਗੁਟਕੇ ਦੇ ਨਾਲ ਬਣਾ ਦਿੱਤਾ ਸੁਖਮਨਾ ਸਾਹਿਬ, ਪੱਤਰਕਾਰ ਪੁੱਜ ਗਿਆ ਗੁਟਕਾ ਛਾਪਣ ਵਾਲੇ ਕੋਲ

ਫਰੀਦਕੋਟ ਦੇ ਬਾਜਾਖਾਨਾ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਅਸੀਂ ਆਈਆਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਚੜ੍ਹਾਏ ਗਏ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਧਰ ਚਰਚਾ ਰਹੀ ਹੈ। ਤੀਰਥ ਤੇ ਚਰਚਾ ਦੇ ਵਿੱਚ ਪੰਜ ਪੀੜ੍ਹੀਆਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਚਤਰ ਸਿੰਘ ਜੀਵਨ ਸਿੰਘ ਜੀਉਣਾ ਦਾ ਨਾਮ ਲਗਾਤਾਰ ਸਾਹਮਣੇ ਆ ਰਿਹਾ ਸੀ। ਚਤਰ ਸਿੰਘ ਜੀਵਨ ਸਿੰਘ ਤੇ ਮੈਂਬਰ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ।

ਲਗਾਤਾਰ ਪੰਜਵੀਂ ਪੀੜ੍ਹੀ ਤੁਹਾਡੀ ਹੈ ਜਿਹੜੀ ਲਗਾਤਾਰ ਸੇਵਾ ਕਰਦੀ ਆ ਰਹੀ ਹੈ ਇਹ ਜੋ ਗ੍ਰੰਥ ਜੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਮਾਮਲਾ ਕੀ ਹੈ ਸਾਰਾ?

ਸੁਖਮਨਾ ਸਾਹਿਬ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਇਹ ਪੁਰਾਤਨ ਚਲਿਆ ਆ ਰਿਹਾ ਹੈ ਇਸ ਤੋਂ ਪਹਿਲਾਂ ਹੋਰ ਵੀ ਪਬਲਿਸ਼ਰ ਇਸ ਨੂੰ ਛਾਪ ਦੇ ਆ ਰਹੇ ਹਨ।

ਇਸ ਸੁਖਮਨਾ ਸਾਹਿਬ ਕਦੋ ਛਪਣਾ ਸ਼ੁਰੂ ਹੋਇਆ ਹੈ?

ਇਹ ਤਕਰੀਬਨ 70 ਸਾਲ ਤੋਂ ਛਪ ਰਿਹਾ ਹੈ।

ਸਿੱਖ ਕੌਮ ਦੇ ਵਿੱਚ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਗੱਲਬਾਤ ਕੀਤੀ ਜਾਂਦੀ ਹੈ, ਤੇ ਇਹ ਥੋੜੇ ਦਿਨਾਂ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇਹ ਖ਼ਾਸਾ ਸਾਹਮਣੇ ਆ ਰਿਹਾ ਹੈ ਇਹਨਾ ਵਿੱਚ ਫਰਕ ਕੀ ਹੈ, ਈਸਵੀ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਪ੍ਰਕਾਸ਼ਤ ਹੈ ਜੀ?

ਸੁਖਮਨੀ ਸਾਹਿਬ ਜਿਹੜੀ ਹੈ ਕਿ ਉਹ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਉਹ ਚੌਵੀ ਅਸਟਪਦੀਆਂ ਵਿਚ ਹੈ।ਉਸੇ ਤਰਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਇਹ ਪੰਨਾ ਨੰਬਰ 833 ਤੋਂ ਲੈਕੇ ਤੀਰਾਂ ਸ਼ੂੰਕ 26 ਅੰਕ ਤਕ ਬਾਣੀ ਦਾ ਸੰਕਲਨ ਹੈ।

ਅਗਰ ਗੱਲ ਕੀਤੀ ਜਾਵੇ ਤਾਂ ਤਿੰਨ ਗੁਟਕਾ ਸਾਹਿਬ ਦਿਖਾਏ ਜਾ ਰਹੇ ਸੀ ਤੇ ਖਾਸ ਤੌਰ ਤੇ ਤੁਹਾਡਾ ਉਹਦੇ ਵਿੱਚ ਨਾਮ ਦਿੱਤਾ ਜਾ ਰਿਹਾ ਸੀ, ਲਗਾਤਾਰ ਤੁਹਾਡੀ ਪੰਜਵੀਂ ਪੀੜ੍ਹੀ ਇਸ ਸੇਵਾ ਤੇ ਲੱਗੀ ਹੋਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚਤਰ ਸਿੰਘ ਜੀਵਨ ਸਿੰਘ ਦੇ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?

ਦੇਖੋ ਜੀ ਇਕ ਨਾਮ ਮਸ਼ਹੂਰ ਹੈ ਜਿੰਨੇ ਗੁਟਕੇ ਛਪਦੇ ਹੈ ਬਾਣੀ ਦੇ ਇਹੋ ਹੀ ਛਾਪਦੇ ਨੇ ਹੋ ਸਕਦਾ ਹੈ ਉਨ੍ਹਾਂ ਨੇ ਇਸ ਸੋਚ ਨਾਲ ਨਾਮ ਲੈ ਦਿੱਤਾ ਹੋਵੇ ਪਰ ਅਸਲੀਅਤ ਜਿਹੜੀ ਹੈਗੀ ਹੈ ਉਹ ਉਹ ਨਹੀਂ ਹੈਗੀ।

ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਅਗਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੁਹਾਨੂੰ ਬੁਲਾਉਦੇ ਨੇ ਤੇ ਫਿਰ ਤੁਸੀਂ ਜਾਓਗੇ?

ਬਿਲਕੁਲ ਜਾਵਾਂਗੇ ਜੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਤ ਹਾਂ ਤੇ ਇਸ 40 ਸਾਲਾਂ ਤੋਂ ਸਾਡੀ ਫਰਮ ਇਹ ਸੇਵਾ ਕਰ ਰਹੀ ਹੈ ਹੋਰ ਅਕਾਲ ਤਖਤ ਸਾਹਿਬ ਦੀਆਂ ਹੀ ਹੁੰਦੀਆਂ ਨੇ ਅਸੀਂ ਉਹਦੇ ਮੁਤਾਬਕ ਹੀ ਸਾਰਾ ਕੰਮ ਕਰਦੇ ਹਾਂ।

ਤੇ ਜਿਹੜੇ ਉੱਥੇ ਸਾਰੇ ਗੁਟਕਾ ਸਾਹਿਬ ਚੜ੍ਹਾਈ ਗਈ ਸੀ ਤੁਸੀਂ ਦੇਖਿਆ ਹੋਣਾ ਕਿ ਇੱਕ ਬਲੈਕ ਕਲਰ ਦਾ ਉਥੇ ਲਿਫਾਫਾ ਸੀ ਤੇ ਕਾਫ਼ੀ ਗੁਟਕਾ ਸਾਹਿਬ ਸੀਗੇ ਕੀ ਲੱਗਦਾ ਹੈ ਕਿ ਤੁਹਾਨੂੰ ਇਸ ਦੀ ਜਾਂਚ ਹੋਣੀ ਚਾਹੀਦੀ ਹੈ?

ਹਾਂ ਜੀ ਬਿਲਕੁਲ ਜੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਖਿਲਾਫ ਹੋ ਕੇ ਉਸ ਵਿੱਚੋਂ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਾਉਂਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਤੱਤ ਕੀ ਹੈ।

ਗੁਟਕਾ ਸਾਹਿਬ ਅੱਜ ਦਾ ਨਹੀਂ ਛਾਪਿਆ ਜਾ ਰਿਹਾ ਭਲਕੇ ਬੜੇ ਲੰਮੇ ਸਮੇਂ ਤੋਂ ਛਾਪਿਆ ਜਾ ਰਿਹਾ ਹੈ।ਲੇਕਿਨ ਕਿਤੇ ਨਾ ਕਿਤੇ ਸ਼ਰਾਰਤੀ ਤੱਤਵ ਜ਼ਰੂਰ ਇਸ ਗੱਲ ਨੂੰ ਮੁੱਦਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਗਰ ਗੱਲ ਕੀਤੀ ਜਾਵੇ ਸਿੱਖ ਸੰਗਤਾਂ ਦੀ ਥਾਂ ਸਿੱਖ ਸੰਗਤਾਂ ਵੱਲੋਂ ਵੀ ਇਸ ਗੱਲ ਤੇ ਖ਼ਾਸਾ ਵਿਰੋਧ ਕੀਤਾ ਜਾ ਰਿਹਾ ਹੈ। ਲੇਕਿਨ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।ਚਾਹੇ ਉਹ ਅਕਾਲ ਤਖਤ ਸਾਹਿਬ ਵੱਲੋਂ ਹੋਵੇ ਜਾਂ ਕਿਸੇ ਵੀ ਸੰਸਥਾ ਵੱਲੋਂ ਕਰਾਈ ਜਾਵੇ।

Click to comment

Leave a Reply

Your email address will not be published. Required fields are marked *

Most Popular

To Top