ਸੁਖਬੀਰ ਬਾਦਲ ਵੱਲੋਂ ਨਿਗਮ ਚੋਣਾਂ ਤੇ ਉਪ ਚੋਣ ਡਟ ਕੇ ਲੜਨ ਦਾ ਐਲਾਨ, ਪਾਰਟੀ ਨੂੰ ਲਾਇਆ ਵੱਡਾ ਸੁਨੇਹਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਨਗਰ ਨਿਗਮ ਚੋਣਾਂ ਤੇ ਜਲੰਧਰ ਲੋਕ ਸਭਾ ਹਲਕੇ ਦੀ ਹੋਣ ਵਾਲੀ ਸੰਭਾਵੀ ਉਪ ਚੋਣ ਲਈ ਤਿਆਰੀ ਕਰ ਲੈਣ ਅਤੇ ਪਾਰਟੀ ਇਹਨਾਂ ਚੋਣਾਂ ਨੂੰ ਡਟ ਕੇ ਲੜੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣੇ ਤੋਂ ਹੀ ਪਾਰਟੀ ਨੂੰ ਇਹਨਾਂ ਚੋਣਾਂ ਸਰਗਰਮੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
ਉਹਨਾਂ ਸ਼ਹਿਰ ਵਿੱਚ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਕਰਨ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਹਰ ਲੀਡਰ ਤੇ ਵਰਕਰ ਤੱਕ ਪਹੁੰਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕੇ ਪਏ ਹਨ। ਉਹਨਾਂ ਸ਼ਹਿਰ ਵਿੱਚ ਪਾਰਟੀ ਨਾਲ ਲੋਕਾਂ ਨੂੰ ਜੋੜਨ ਸਬੰਧੀ ਵੀ ਵਿਚਾਰਾਂ ਕੀਤੀਆਂ।
ਪਾਰਟੀ ਲੀਡਰ ਤੋਂ ਉਪ ਚੋਣ ਲਈ ਉਮੀਦਵਾਰ ਖੜ੍ਹਾ ਕਰਨ ਸਬੰਧੀ ਵੀ ਵਿਚਾਰ ਲਏ ਗਏ ਅਤੇ ਨਿਗਮ ਚੋਣਾਂ ਵਿੱਚ ਪਾਰਟੀਆਂ ਕਿੰਨੀਆਂ ਸੀਟਾਂ ਲੜੇ, ਸਬੰਧੀ ਵੀ ਵਿਚਾਰਾਂ ਕੀਤੀਆਂ। ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਉਹਨਾਂ ਪਾਰਟੀ ਪ੍ਰਧਾਨ ਨੂੰ ਸੁਝਾਅ ਦਿੱਤਾ ਕਿ ਉਪ ਚੋਣ ਤੇ ਨਿਗਮ ਚੋਣਾਂ ਵਿੱਚ ਹਰੇਕ ਵਰਗ ਦਾ ਸਾਥ ਲਿਆ ਜਾਵੇ ਅਤੇ ਹੁਣੇ ਤੋਂ ਹੀ ਇਸ ਦੀਆਂ ਤਿਆਰੀਆਂ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ। ਉਹਨਾਂ ਦੱਸਿਆ ਕਿ ਫਰਵਰੀ ਦੇ ਪਹਿਲੇ ਹਫ਼ਤੇ ਸੁਖਬੀਰ ਬਾਦਲ ਸ਼ਹਿਰ ਵਿੱਚ ਕਈ ਮੀਟਿੰਗਾਂ ਕਰਨਗੇ ਅਤੇ ਪਾਰਟੀ ਦੇ ਆਗੂਆਂ ਤੋਂ ਵਰਕਰਾਂ ਨਾਲ ਉਹਨਾਂ ਘਰੇ ਜਾ ਕੇ ਸਲਾਹ ਮਸ਼ਵਰਾ ਵੀ ਕਰਨਗੇ।