ਸੁਖਬੀਰ ਬਾਦਲ ਨੇ ਸੀਐਮ ਮਾਨ ਬਾਰੇ ਆਖੀ ਵੱਡੀ ਗੱਲ, ਦੱਸਿਆ ਅਨਾੜੀ ਡਰਾਈਵਰ

 ਸੁਖਬੀਰ ਬਾਦਲ ਨੇ ਸੀਐਮ ਮਾਨ ਬਾਰੇ ਆਖੀ ਵੱਡੀ ਗੱਲ, ਦੱਸਿਆ ਅਨਾੜੀ ਡਰਾਈਵਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਵਾਰ ਕੀਤੇ ਹਨ। ਉਹਨਂ ਨੇ ਸੀਐਮ ਮਾਨ ਨੂੰ ਅਨਾੜੀ ਡਰਾਈਵਰ ਕਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਹਾਲਤ ਇਸ ਸਮੇਂ ਉਸ ਗੱਡੀ ਵਰਗੀ ਹੈ, ਜਿਸ ਦੀ ਜ਼ਿੰਮੇਵਾਰੀ ਕਿਸੇ ਅਨਾੜੀ ਡਰਾਈਵਰ ਦੇ ਹੱਥ ਦਿੱਤੀ ਹੋਈ ਹੈ, ਐਕਸੀਡੈਂਟ ਤਾਂ ਫਿਰ ਹੋਣਾ ਹੀ ਹੋਣਾ ਹੈ।

ਦੱਸ ਦਈਏ ਕਿ ਸੁਖਬੀਰ ਬਾਦਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਅਜਮੇਰ ਸਿੰਘ ਖੇੜਾ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਬਜ਼ੁਰਗ ਆਗੂ ਜੱਥੇਦਾਰ ਉਜਾਗਰ ਸਿੰਘ ਬਡਾਲੀ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਰਣਧੀਰ ਸਿੰਘ ਧੀਰਾ ਵੀ ਹਾਜ਼ਰ ਸਨ। ਉਹਨਾਂ ਨੇ ਮਾਨ ਸਰਕਾਰ ਨੂੰ ਹਰ ਮੁਹਾਜ਼ ਤੋਂ ਫੇਲ੍ਹ ਦੱਸਿਆ ਹੈ।

ਉਹਨਾਂ ਨੇ ਸ਼ਾਮਲਾਤ ਜ਼ਮੀਨਾਂ ਤੇ ਵੱਡੀ ਪੱਧਰ ਤੇ ਕਾਬਜ਼ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿੱਥੇ ਗਰੀਬ ਲੋਕਾਂ ਨੇ ਸਾਰੀ ਉਮਰ ਦੀ ਪੂੰਜੀ ਲਾ ਕੇ ਘਰ ਬਣਾ ਕੇ ਰੈਣ ਬਸੇਰਾ ਕੀਤਾ ਹੋਇਆ ਹੈ, ਉੱਥੇ ਨਿੱਕੇ ਕਿਸਾਨ ਪਰਿਵਾਰ ਲੰਬੇ ਸਮੇਂ ਤੋਂ ਇਹਨਾਂ ਜ਼ਮੀਨਾਂ ਤੇ ਕਾਬਜ਼ ਹੋ ਕੇ ਖੇਤੀਬਾੜੀ ਨਾਲ ਪਰਿਵਾਰ ਪਾਲ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਲੋਕ ਮਸਲਿਆਂ ਤੇ ਹਮੇਸ਼ਾ ਸਾਫ਼ ਤੇ ਸਪੱਸ਼ਟ ਰਿਹਾ ਹੈ।

Leave a Reply

Your email address will not be published.