News

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ’ਤੇ ਹਾਜੀਪੁਰ ਮਾਰੀ ਰੇਡ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੈਂਦੇ ਮੁਕੇਰੀਆਂ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਵਾਲੀ ਖੱਡ ਤੇ ਲਾਈਵ ਰੇਡ ਕੀਤੀ ਗਈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਵਿਚ ਹਿੰਮਤ ਹੈ ਤਾਂ ਇਸ ਨਜਾਇਜ਼ ਮਾਈਨਿੰਗ ਨੂੰ ਕਲੀਨ ਚਿੱਟ ਦੇ ਕੇ ਦਿਖਾਉਣ। ਬਾਦਲ ਨੇ ਸ਼ਨੀਵਾਰ ਸਵੇਰੇ 10.30 ਵਜੇ ਮੀਡੀਆ ਨੂੰ ਨਾਲ ਲੈ ਕੇ ਹਾਜੀਪੁਰ ਇਲਾਕੇ ਵਿੱਚ ਪੈਂਦੀਆਂ ਖੱਡਾਂ ਵਿੱਚ ਛਾਪੇ ਮਾਰੇ।

ਉਨ੍ਹਾਂ ਨਾਲ ਇਸ ਸਮੇਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਸਰਬਜੋਤ ਸਿੰਘ ਸਾਬੀ ਮੌਜੂਦ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਹਾਲਾਤ ਵੇਖ ਕੇ ਬੜਾ ਦੁੱਖ ਲੱਗਿਆ ਹੈ, ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸੁੱਖ ਸਰਕਾਰੀਆ ਦੀ ਸਰਪ੍ਰਸਤੀ ਹੇਠ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਮਾਈਨਿੰਗ ਵਾਲੀ ਖੱਡ ਦਾ ਫੀਤੇ ਨਾਲ ਨਾਪਾ ਲਿਆ ਗਿਆ ਤਾਂ ਪਤਾ ਲੱਗਿਆ ਕਿ ਲਗਭਗ 100 ਫੁੱਟ ਤੋਂ ਵੀ ਵੱਧ ਦੀ ਡੂੰਘਾਈ ਤੱਕ ਇਹ ਖੱਡ ਪੁੱਟੀ ਜਾ ਚੁੱਕੀ ਸੀ।

ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ‘ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸੁੱਖ ਸਰਕਾਰੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹੋ ਜਿਹਾ ਕਿਹੜਾ ਕਾਨੂੰਨ ਹੈ ਜਿਸ ਵਿੱਚ ਲਿਖਿਆ ਹੈ ਕਿ ਤੁਸੀਂ 200 ਫੁੱਟ ਤੱਕ ਜ਼ਮੀਨ ਪੁੱਟ ਸਕਦੇ ਹੋ। ਇਸ ਇਲਾਕੇ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।’ ਇਸ ਦੌਰਾਨ ਸੁਖਬੀਰ ਨੇ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ, ‘ਜੇ ਹਿੰਮਤ ਹੈ ਤਾਂ ਹੁਣ ਮੇਰੇ ਤੇ ਪਰਚਾ ਦਰਜ ਕਰ ਕੇ ਦਿਖਾਓ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਤੇ ਚੱਲ ਰਹੀ ਮਾਈਨਿੰਗ ਤੇ ਵੀ ਲਾਈਵ ਰੇਡ ਕੀਤੀ ਸੀ।’

ਉਹਨਾਂ ਕਿਹਾ ਕਿ ਜੇ ਇਹ ਜਾਇਜ਼ ਹੁੰਦੀ ਤਾਂ ਇੱਥੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕ ਉਹਨਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇਅ ਤੋਂ ਸਿਰਫ ਇਕ ਕਿੱਲੋਮੀਟਰ ਦੂਰੀ ਤੇ ਹੋ ਰਹੀ ਸੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸੁਖਬੀਰ ਬਾਦਲ ’ਤੇ ਬਿਆਸ ਥਾਣੇ ਵਿਚ ਇਹ ਕਹਿੰਦੇ ਹੋਏ ਪਰਚਾ ਦਰਜ ਕੀਤਾ ਗਿਆ ਸੀ ਕਿ ਜਿਸ ਥਾਂ ’ਤੇ ਸੁਖਬੀਰ ਵਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਗਏ ਸਨ, ਉਹ ਬੇਬੁਨਿਆਦ ਸਨ ਅਤੇ ਇਹ ਖੱਡ ਸਰਕਾਰ ਵਲੋਂ ਬਕਾਇਦਾ ਅਲਾਟ ਕੀਤੀ ਗਈ ਸੀ, ਲਿਹਾਜ਼ਾ ਨਾਜਾਇਜ਼ ਮਾਈਨਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Click to comment

Leave a Reply

Your email address will not be published.

Most Popular

To Top