News

ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਜਲਾਲਾਬਾਦ ਤੋਂ ਲੜਨਗੇ। ਅੱਜ ਜਲਾਲਾਬਾਦ ਵਿੱਚ ‘ਪੰਜਾਬ ਮੰਗਦਾ ਜਵਾਬ’ਦੀ ਪਹਿਲੀ ਰੈਲੀ ਵਿੱਚ ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਹੈ। ਇਸ ਰੈਲੀ ਦੌਰਾਨ ਉਹਨਾਂ ਨੇ ਕੈਪਟਨ ਸਰਕਾਰ ’ਤੇ ਵੀ ਸ਼ਬਦੀ ਵਾਰ ਕੀਤੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋ ਕਦੇ ਘਰੋਂ ਬਾਹਰ ਨਹੀਂ ਨਿਕਲੇ। ਉਹਨਾਂ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਛ ਖ਼ਤਮ ਕਰਨ, ਕਰਜ਼ਾ ਮੁਆਫ਼ ਕਰਨ ਅਤੇ ਘਰ-ਘਰ ਨੌਕਰੀਆਂ ਦੇਣ ਦੀ ਕਸਮ ਖਾਧੀ ਸੀ।

ਪਰ ਉਹ ਅਜੇ ਤਕ ਅਪਣੇ ਵਾਅਦੇ ਪੂਰੇ ਨਹੀਂ ਕਰ ਸਕੇ। ਸੁਖਬੀਰ ਬਾਦਲ ਨੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ’ਤੇ ਵੀ ਨਿਸ਼ਾਨੇ ਲਗਾਏ। ਉਹਨਾਂ ਕਿਹਾ ਕਿ ਜਲਾਲਾਬਾਦ ਦੀਆਂ ਉਪ ਚੋਣਾਂ ਦੌਰਾਨ ਰਮਿੰਦਰ ਆਵਲਾ ਨੇ ਲੋਕਾਂ ਨੂੰ ਇੱਥੇ ਫੈਕਟਰੀ ਲਗਾਉਣ ਅਤੇ ਨੌਜਵਾਨਾਂ ਨੂੰ ਉਸ ਫੈਕਟਰੀ ਵਿੱਚ ਨੌਕਰੀ ਦੇਣ ਦਾ ਸੁਪਨਾ ਦਿਖਾਇਆ, ਪਰ ਅੱਜ ਜਲਾਲਾਬਾਦ ਦੇ ਲੋਕ ਉਹਨਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਹ ਫੈਕਟਰੀ ਕਿੱਥੇ ਹੈ। ਇਸ ਮੌਕੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਜਿੱਤਣ ਤੇ ਪੂਰੇ ਕੀਤੇ ਜਾਣ ਵਾਲੇ ਪੰਜ ਫ਼ਾਇਦੇ ਵੀ ਗਿਣਵਾਏ।  

Click to comment

Leave a Reply

Your email address will not be published. Required fields are marked *

Most Popular

To Top