News

ਸੁਖਬੀਰ ਬਾਦਲ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ, ਕਿਹਾ ਕਾਂਗਰਸ ਝੂਠੀ ਪਾਰਟੀ ਹੈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਚਿੱਠੀ ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਵਾਅਦਾ ਕਿਸ ਨੇ ਕੀਤਾ ਸੀ।

ਕੇਂਦਰ ਜਾਂ ਕਾਂਗਰਸ ਨੇ? ਕੀ ਕਾਂਗਰਸ ਦੇ ਮੈਨੀਫੈਸਟੋ ਨੂੰ ਭਾਜਪਾ ਵਿੱਤੀ ਤੌਰ ਤੇ ਸਪੋਰਟ ਕਰ ਰਹੀ ਹੈ, ਅਸੀਂ ਜਾਣਦੇ ਹਾਂ ਕਿ ਕਿਹੜੀਆਂ ਸੀਕ੍ਰੇਟ ਡੀਲਸ ਹੋਈਆਂ ਹਨ ਪਰ ਏਨੀ ਬੇਸ਼ਰਮੀ ਦਿਖਾਉਣਾ ਦੀ ਕੀ ਲੋੜ ਸੀ? ਸਾਰੇ ਜਾਣਦੇ ਨੇ ਕਿ ਕਾਂਗਰਸ ਝੂਠ ਬੋਲਣ ਵਾਲਿਆਂ ਦੀ ਪਾਰਟੀ ਹੈ।

ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ 50 ਫ਼ੀਸਦੀ ਗੱਲਾਂ ਤੇ ਹੀ ਭਰੋਸਾ ਕਰ ਸਕਦੇ ਹਨ। 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਉਹਨਾਂ ਦੇ ਵਾਅਦਿਆਂ ਵਿਚੋਂ 1.5 ਰੁਪਏ ਪ੍ਰਤੀ ਯੂਨਿਟ ਕੇਂਦਰ ਦੇਵੇ ਇਹ ਵੀ ਮੁੱਖ ਮੰਤਰੀ ਚੰਨੀ ਦੀ ਅਗਲੀ ਡਿਮਾਂਡ ਹੋਣੀ ਹੈ।

Click to comment

Leave a Reply

Your email address will not be published.

Most Popular

To Top