ਸੁਖਬੀਰ ਬਾਦਲ ਨੂੰ ਸੰਮਨ ਭੇਜਣ ਦੀ ਬਜਾਏ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ: ਕੁੰਵਰ ਵਿਜੈ ਪ੍ਰਤਾਪ

 ਸੁਖਬੀਰ ਬਾਦਲ ਨੂੰ ਸੰਮਨ ਭੇਜਣ ਦੀ ਬਜਾਏ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ: ਕੁੰਵਰ ਵਿਜੈ ਪ੍ਰਤਾਪ

ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਕੋਟਕਪੂਰਾ ਗੋਲੀਕਾਂਡ ਵਿੱਚ ਐਸਆਈਟੀ ਵੱਲੋਂ ਪੰਜਾਬ ਦੇ ਤਤਕਾਲੀਨ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਕੀਤੇ ਗਏ ਸੰਮਨਾਂ ਤੇ ਇਤਰਾਜ ਜਤਾਉਂਦਿਆਂ ਕਹਿ ਦਿੱਤਾ ਕਿ ਸੱਤ ਸਾਲ ਬੀਤ ਜਾਣ ਤੋਂ ਬਾਅਦ ਅਜੇ ਵੀ ਸੰਮਨ ਭੇਜੇ ਜਾ ਰਹੇ ਹਨ।

Amritsar: Shiromani Akali Dal (SAD) president Sukhbir Singh Badal addresses a press conference in Amritsar on Feb 28, 2020. (Photo: IANS)

ਇਸ ਮਾਮਲੇ ਵਿੱਚ ਹੁਣ ਤਾਂ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ। ਵਿਜੈ ਪ੍ਰਤਾਪ ਨੇ ਕਿਹਾ ਕਿ ਜਿੰਨੇ ਵੀ ਇਸ ਮਾਮਲੇ ਵਿੱਚ ਮੁਲਜ਼ਮ ਹਨ, ਉਹਨਾਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਵਾਲ ਇਹ ਉਠਦਾ ਹੈ ਕਿ ਇਹਨਾਂ ਨੂੰ ਗ੍ਰਿਫ਼ਤਾਰ ਕੌਣ ਕਰੇਗਾ।

ਉਹ ਪੁਲਿਸ ਜਿਸ ਨੇ ਡਰੱਗ ਮਾਮਲੇ ਵਿੱਚ ਡਰੱਗ ਮਾਫ਼ੀਆ ਦਾ ਪੁਲਿਸ ਰਿਮਾਂਡ ਲੈਣ ਦੀ ਹਿੰਮਤ ਨਹੀਂ ਦਿਖਾਈ। ਕੁੰਵਰ ਵਿਜੈ ਪ੍ਰਤਾਪ, ਜਿਹਨਾਂ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਪਿਛਲੇ ਸਮੇਂ ਅਹਿਮ ਭੂਮਿਕਾ ਨਿਭਾਈ ਸੀ, ਤੇ ਪਿਛਲੇ ਸਾਲ ਉਹਨਾਂ ਦੀ ਜਾਂਚ ਨੂੰ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਦੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

Leave a Reply

Your email address will not be published.