News

ਸੁਖਬੀਰ ਬਾਦਲ ਨੂੰ ਸੁਣਨੀਆਂ ਪਈਆਂ ਖਰੀਆਂ-ਖਰੀਆਂ, ਲੋਕਾਂ ਨੇ ਮਾਰੀਆਂ ਤਾੜੀਆਂ

ਪੰਜਾਬ ਦੇ ਦੌਰੇ ਤੇ ਨਿਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹੀ ਵਰਕਰ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਦਲ ਵੱਲੋਂ ਰੱਖੀ ਗਈ ਸਭਾ ਵਿੱਚ ਇਕ ਸ਼ਖਸ ਸੁਖਬੀਰ ਬਾਦਲ ਤੋਂ ਮਾਈਕ ਵਿੱਚ ਇਹ ਤੱਕ ਪੁੱਛ ਲਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਅਰੂਸਾ ਆਲਮ ਇੱਥੇ ਆਉਂਦੀ ਰਹੀ ਪਰ ਅਕਾਲੀ ਦਲ ਨੇ ਕੁੱਝ ਨਹੀਂ ਕੀਤਾ।

ਉਸ ਨੇ ਕਿਹਾ ਕਿ, ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਕਿ ਜੇ ਇੱਕ ਘਰ ਵਿੱਚ ਚਾਰ ਟੀਵੀ ਹਨ ਤਾਂ ਚਾਰਾਂ ਦੇ ਵੱਖੋ-ਵੱਖਰੇ ਪੈਸੇ ਲੱਗਣਗੇ। ਸੁਖਬੀਰ ਬਾਦਲ ਕੋਲੋਂ ਸਵਾਲ ਪੁੱਛਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਉਸ ਦੇ ਇਹਨਾਂ ਸਵਾਲਾਂ ਤੇ ਲੋਕ ਖੂਬ ਤਾੜੀਆਂ ਮਾਰਦੇ ਹਨ।

ਉਕਤ ਵਿਅਕਤੀ ਨੇ ਅੱਗੇ ਕਿਹਾ ਕਿ, ਉਹ ਇੱਕ ਵਾਰ ਤੁਹਾਡੇ ਪਿੰਡ ਬਾਦਲ ਗਿਆ ਸੀ ਜਿਸ ਦੀ ਸੜਕ ਬਹੁਤ ਟੁੱਟੀ ਹੋਈ ਸੀ, ਉਸ ਸਮੇਂ ਰਾਜ ਵੀ ਅਕਾਲੀ ਦਲ ਦਾ ਸੀ। ਉਸ ਸਮੇਂ ਬਾਦਲ ਸਾਬ੍ਹ ਹੈਲੀਕਾਪਟਰ ਰਾਹੀਂ ਪਹੁੰਚੇ ਸਨ ਪਰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਵਾਲ ਪੁੱਛਣ ਵਾਲੇ ਵਿਅਕਤੀ ਨੇ ਕਿਹਾ ਕਿ ਸੁਖਬੀਰ ਬਾਦਲ ਸਾਬ੍ਹ ਵਾਅਦਾ ਉਹੀ ਕਰਨਾ ਜੋ ਪੂਰਾ ਕਰ ਸਕੋ। ਅੱਜ ਦੇ ਨੌਜਵਾਨ ਪੜ੍ਹੇ ਲਿਖੇ ਹਨ ਅਤੇ ਸਭ ਜਾਣਦੇ ਹਨ।

Click to comment

Leave a Reply

Your email address will not be published.

Most Popular

To Top