Punjab

ਸੁਖਬੀਰ ਬਾਦਲ ਨੂੰ ਕੈਪਟਨ ਦਾ ਠੋਕਵਾਂ ਜਵਾਬ, ਕਿਹਾ ਸੁਖਬੀਰ ਬੈਠ ਜਾਵੇ ਭੁੱਖ ਹੜਤਾਲ ਤੇ?

ਰਾਸ਼ਟਰਪਤੀ ਭਵਨ ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੇ ਵਫ਼ਦ ਨੂੰ ਮੀਟਿੰਗ ਲਈ ਸਮਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ‘ਤੇ ਬੈਠ ਹੋਏ ਹਨ।

ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਤੇ ਕੇਂਦਰ ਸਰਕਾਰ ਦੋਸਤਾਨਾ ਮੈਚ ਖੇਡ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਦੋਸਤਾਨਾ ਖੇਡ-ਖੇਡ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦਿੱਲੀ ਧਰਨਾ ਨਹੀਂ, ਮਰਨ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਇਕ ਸੂਬੇ ਦਾ ਮੁੱਖ ਮੰਤਰੀ ਆਪਣੀ ਮੰਗ ਲਈ ਵਰਤ ‘ਤੇ ਬੈਠਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਸਲਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਜਾਣਦੇ ਹਨ।

ਕੈਪਟਨ ਨੇ ਕਿਹਾ ਕਿ ਉਹ ਇੱਕ ਸੈਨਿਕ ਹੋਣ ਤੇ ਨਾਤੇ ਆਪਣੇ ਲੋਕਾਂ ਲਈ ਲੜਨਾ ਜਾਣਦੇ ਹਨ। ਕੈਪਟਨ ਨੇ ਕਿਹਾ “ਮੈਂ 1965 ਦੀ ਜੰਗ ਦੌਰਾਨ ਆਪਣੇ ਦੇਸ਼ ਲਈ ਬਾਰਡਰ ‘ਤੇ ਲੜਿਆ ਹਾਂ। ਮੇਰੇ ਅਸਤੀਫਾ ਦੇਣ ਮਗਰੋਂ ਜਦ ਜੰਗ ਛੀੜੀ ਸੀ ਤਾਂ ਮੈਂ ਫੌਜ ਵਿਚ ਵਾਪਸ ਜਾਣ ਬਾਰੇ ਦੋ ਵਾਰ ਨਹੀਂ ਸੋਚਿਆ ਸੀ।

ਮੈਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਲੜਿਆ ਹਾਂ। ਤੁਸੀਂ ਪੰਜਾਬ ਜਾਂ ਇਸ ਦੇਸ਼ ਦੇ ਲੋਕਾਂ ਲਈ ਕੀ ਕੀਤਾ ਹੈ?” ਕੈਪਟਨ ਨੇ ਕਿਹਾ ਸੁਖਬੀਰ ਬਾਦਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭੁੱਖ ਹੜਤਾਲ ਦੇ ਕਿਉਂ ਨਹੀਂ ਬੈਠ ਜਾਂਦੇ ਤਾਂ ਜੋ NDA ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।

Click to comment

Leave a Reply

Your email address will not be published. Required fields are marked *

Most Popular

To Top