ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

ਜਲੰਧਰ: ਯੂਥ ਕਾਂਗਰਸ ਨੇ ਜਲੰਧਰ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਕੇ ਵਿਰੋਧ ਜਤਾਇਆ ਹੈ। ਯੂਥ ਕਾਂਗਰਸ ਦੇ ਜਗਦੀਪ ਸਿੰਘ ਸੋਨੂੰ ਸੰਧਰ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਿਰ ਵਿੱਚ ਇਹ ਪੋਸਟਰ ਲਗਾਏ ਹਨ।
ਉਹਨਾਂ ਇਲਜ਼ਾਮ ਲਗਾਇਆ ਕਿ ਇਹ ਦੋਵੇਂ ਹੀ ਆਗੂ ਪੰਜਾਬ ਅਤੇ ਕਿਸਾਨਾਂ ਦੇ ਸਬੰਧ ਵਿੱਚ ਲਿਆਏ ਗਏ ਆਰਡੀਨੈਂਸ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਸੰਸਦ ਤੋਂ ਲਾਪਤਾ ਹਨ। ਉਹਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਜਨਤਾ ਨੇ ਸੰਸਦ ‘ਚ ਇਸ ਲਈ ਭੇਜਿਆ ਸੀ ਕਿ ਉੱਥੇ ਉਨ੍ਹਾਂ ਦੀ ਆਵਾਜ਼ ਬਣਨਗੇ।
ਇਹ ਵੀ ਪੜ੍ਹੋ: “ਆਮ ਆਦਮੀ ਪਾਰਟੀ ਕਾਰਨ ਮਰ ਰਹੇ ਨੇ ਕੋਰੋਨਾ ਮਰੀਜ਼”: ਸਿਹਤ ਮੰਤਰੀ ਸਿੱਧੂ
ਅੱਜ ਦੋਵੇਂ ਹੀ ਆਗੂ ਕਿਸਾਨੀ ਆਰਡੀਨੈਂਸ ਤੇ ਕਿਸਾਨਾਂ ਦੇ ਮੁੱਦਿਆਂ ‘ਤੇ ਖਾਮੋਸ਼ ਹੈ। ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ‘ਚ ਮੰਤਰੀ ਹਨ। ਉਹ ਕਿਸਾਨਾਂ ਦਾ ਦਰਦ ਵਧੀਆ ਢੰਗ ਨਾਲ ਪ੍ਰਧਾਨ ਮੰਤਰੀ ਤਕ ਪਹੁੰਚਾ ਸਕਦੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਮੁੱਦੇ ‘ਤੇ ਅਜੇ ਤਕ ਕੁਝ ਨਹੀਂ ਕਿਹਾ ਹੈ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ‘ਤੇ ਮਨਦੀਪ ਮੰਨਾ ਦਾ ਵੱਡਾ ਬਿਆਨ, “ਕਿਸਾਨਾਂ ਦੀ ਮਾੜੀ ਹਾਲਤ ਲਈ ਕੈਪਟਨ ਸਰਕਾਰ ਜ਼ਿੰਮੇਵਾਰ”
ਜਗਦੀਪ ਸਿੰਘ ਸੋਨੂੰ ਨੇ ਕਿਹਾ ਕਿ ਦੋਵੇਂ ਹੀ ਆਗੂਆਂ ਦੇ ਪਾਰਲੀਮੈਂਟ ਤੋਂ ਲਾਪਤਾ ਹੋਣ ਦੇ ਪੋਸਟਰ ਇਸਲਈ ਲਗਾਏ ਹਨ ਤਾਂ ਜੋ ਉਨ੍ਹਾਂ ਤਕ ਜਨਤਾ ਦੀ ਆਵਾਜ਼ ਪਹੁੰਚ ਸਕੇ। ਮੌਕੇ ‘ਤੇ ਕੁਲਦੀਪ ਸਿੰਘ ਰਾਜਾ, ਬੰਟੀ ਅੰਗ੍ਰਜ਼ ਸਿੰਘ ਮੌਜੂਦ ਰਹੇ।
