Business

ਸੁਖਬੀਰ ਨੂੰ ਲੱਗੇਗਾ ਸਭ ਤੋਂ ਵੱਡਾ ਝਟਕਾ! ਆਹ ਵੱਡਾ ਅਕਾਲੀ ਲੀਡਰ ਅੱਜ ਢੀਂਡਸਾ ਦੀ ਪਾਰਟੀ ‘ਚ ਹੋਵੇਗਾ ਸ਼ਾਮਿਲ

ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਜਾ ਰਹੇ ਹਨ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਵੀ ਬਾਦਲਕਿਆਂ ਨੂੰ ਛੱਡ ਚੁੱਕੀ ਹੈ। ਜਥੇਦਾਰ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਟਕਸਾਲੀ ਨੇਤਾ ਹਨ। ਉਨ੍ਹਾਂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਮੁੱਚੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ,

ਜਦਕਿ ਉਨ੍ਹਾਂ ਦੇ ਦਾਦਾ ਬਾਬਾ ਛਾਂਗਾ ਸਿੰਘ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਹ ਆਪਣੇ ਸਮੇਂ ਦੇ ਚੋਟੀ ਦੇ ਅਕਾਲੀ ਆਗੂ ਸਨ ਅਤੇ ਉਨ੍ਹਾਂ ਦੇਸ਼ ਦੀ ਵੰਡ ਤੋਂ ਪਹਿਲਾਂ ਗਿਆਨੀ ਕਰਤਾਰ ਸਿੰਘ ਦੇ ਉਸ ਵੇਲੇ ਦੇ ਹਾਲਾਤ ਦੇਖ ਕੇ ਉਸ ਦੀ ਮਦਦ ਹੀ ਨਹੀਂ ਕੀਤੀ, ਸਗੋਂ ਇਕ ਮੁਰੱਬਾ ਜ਼ਮੀਨ ਉਸ ਦੇ ਨਾਮ ਲਗਵਾਈ ਜਿਸ ਕਾਰਨ ਉਹ ਚੋਣ ਲੜੇ ਤੇ ਬਤੌਰ ਕੈਬਨਿਟ ਮਾਲ ਮੰਤਰੀ ਬਣੇ। ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਹਕੂਮਤ ਚੋਣ ਲੜਨ ਲਈ ਜ਼ਮੀਨ ਦੇਖ ਕੇ ਚੋਣ ਲੜਨ ਦੀ ਆਗਿਆ ਦਿੰਦੀ ਸੀ

ਜਿਸ ਕਰਕੇ ਇਸ ਪਰਿਵਾਰ ਦੀ ਪੰਥਕ ਹਲਕਿਆਂ ਵਿਚ ਪਕੜ ਰਹੀ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top