ਸੁਖਪਾਲ ਖਹਿਰਾ ਨੇ ਟਵੀਟ ਕਰ ਘੇਰੀ ‘ਆਪ’ ਸਰਕਾਰ, ਮੁਫ਼ਤ ਬਿਜਲੀ ਨੂੰ ਲੈ ਕੇ ਵੀ ਆਖੀ ਵੱਡੀ ਗੱਲ

 ਸੁਖਪਾਲ ਖਹਿਰਾ ਨੇ ਟਵੀਟ ਕਰ ਘੇਰੀ ‘ਆਪ’ ਸਰਕਾਰ, ਮੁਫ਼ਤ ਬਿਜਲੀ ਨੂੰ ਲੈ ਕੇ ਵੀ ਆਖੀ ਵੱਡੀ ਗੱਲ

ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ‘ਤੇ ਟਵੀਟ ਕਰਕੇ ਸਿਆਸੀ ਵਾਰ ਕੀਤੇ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ, “ਅਰਵਿੰਦ ਕੇਜਰੀਵਾਲ ਨਾਲ ਮੈਂ ਸਹਿਮਤ ਹਾਂ, ‘ਆਪ’ ਉਹ ਕਰ ਰਹੀ ਹੈ ਜੋ ਰਿਵਾਇਤੀ ਪਾਰਟੀਆਂ ਨੇ 75 ਸਾਲਾਂ ਵਿੱਚ ਨਹੀਂ ਕੀਤਾ।

ਪਾਰਟੀਆਂ ਨੇ ਬਜਟ ਦੇ ਇਸ਼ਤਿਹਾਰ ਵਿੱਚ 4 ਦਿਨਾਂ ਦੌਰਾਨ 2 ਕਰੋੜ ਕਦੇ ਨਹੀਂ ਖਰਚੇ, ਕੀ ਫ਼ਾਇਦ ਹੈ ਕਾਗਜ਼ ਰਹਿਤ ਬਜਟ ਤਹਿਤ 21 ਲੱਖ ਬਚਾਉਣ ਦਾ ਜੇ ਇਸ਼ਤਿਹਾਰਾਂ ’ਤੇ ਹੀ 2 ਕਰੋੜ ਲਾ ਦਿੱਤੇ।” ਮੁਫ਼ਤ ਬਿਜਲੀ ਨੂੰ ਲੈ ਕੇ ਉਹਨਾਂ ਕਿਹਾ ਕਿ,  “ਬਦਲਾਅ ਪਾਰਟੀ ਲਈ ਕਿੰਨੀ ਸ਼ਰਮ ਦੀ ਗੱਲ ਹੈ। ਸਿਰਫ਼ ਇੱਕ ਮਹੀਨੇ ਵਿੱਚ ਹੀ ਮੁਫ਼ਤ ਬਿਜਲੀ ਦੇਣ ਦਾ ਪ੍ਰਚਾਰ ਕਰਨ ਲਈ 5.59 ਕਰੋੜ ਰੁਪਏ ਲਾ ਦਿੱਤੇ। ਕੋਈ ਇਸ ਦੀ ਕਲਪਨਾ ਕਰ ਸਕਦਾ ਹੈ ਕੋਈ ਕਿ ਜਾਅਲੀ ਇਨਕਲਾਬੀ ਕਿੰਨਾ ਪੈਸਾ ਬਰਬਾਦ ਕਰ ਰਹੇ ਹਨ।”

ਇਸ ਦੇ ਨਾਲ ਹੀ ਪਰਾਲੀ ਨੂੰ ਲੈ ਕੇ ਉਹਨਾਂ ਕਿਹਾ ਕਿ, ਦੋਸਤੋ, ਪਰਾਲੀ ਸਾੜੇ ਜਾਣ ਦੇ ਮਸਲੇ ਉੱਪਰ ਭਗਵੰਤ ਮਾਨ ਵਿਧਾਨ ਸਭਾ ਦਾ ਸਮਾਂ ਕਿਉੁਂ ਖਰਾਬ ਕਰ ਰਿਹਾ ਹੈ ਜਦਕਿ ਉਸਦੇ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੇ ਉਹ 5 ਮਿੰਟਾਂ ਵਿੱਚ ਸਾਰੀਆਂ ਫਸਲਾਂ ਤੇ MSP ਦੇ ਦੇਣਗੇ, 1500 ਰੁਪਏ ਫੀ ਏਕੜ ਦੀ ਕੇਂਦਰ ਕੋਲੋਂ ਮੰਗ ਕਰਨਾ ਬੇਤੁੱਕਾ ਹੈ। ਇਸ ਦੇ ਬਜਾਏ ਸਾਨੂੰ SYL, ਬੇਅਦਬੀਆਂ, ਬੇਰੋਜਗਾਰੀ, ਲੰਪੀ ਸਕਿੱਨ ਬੀਮਾਰੀ ਆਦਿ ਬਾਰੇ ਚਰਚਾ ਕਰਨੀ ਚਾਹੀਦੀ ਹੈ।

Leave a Reply

Your email address will not be published.