Uncategorized

ਸੁਖਪਾਲ ਖਹਿਰਾ ਨੇ ਕੋਟਕਪੂਰਾ-ਬਹਿਬਲ ਕਲਾਂ ਕਾਂਡ ’ਚ ਬਾਦਲਾਂ ’ਤੇ ਐਫਆਈਆਰ ਦਰਜ ਕਰਨ ਦੀ ਕੀਤੀ ਮੰਗ

ਐਸਆਈਟੀ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਜਾਂਚ ਕਰਦੇ ਹੋਏ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਉਮਰਾਨੰਗਲ ਦਾ ਨਾਂ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੁੱਦੇ ਤੇ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹੀ ਦਿਸ਼ਾ ਵਿੱਚ ਚੱਲ ਰਹੀ ਹੈ।

ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਉਮਰਾਨੰਗਲ ਤੇ ਕੇਸ ਦਰਜ ਕਰਨਾ ਜਾਂਚ ਦਾ ਪਹਿਲਾ ਪੜਾਅ ਹੈ ਜਦਕਿ ਇਸ ਮਾਮਲੇ ਵਿੱਚ ਅਸਲ ਦੋਸ਼ੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਅਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਇਸ ਲਈ ਇਹਨਾਂ ਦੋਵਾਂ ਤੇ ਵੀ ਐਫਆਈਆਰ ਦਰਜ ਕੀਤੀ ਜਾਵੇ ਤਾਂ ਹੀ ਅਸਲ ਨਿਆਂ ਮਿਲੇਗਾ।

BIG BREAKING: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਦੇ ਸਾਰੇ ਦੋਸ਼ੀਆਂ ਨੂੰ ਕੀਤਾ ਬਰੀ

ਉਹਨਾਂ ਅੱਗੇ ਕਿਹਾ ਕਿ ਸੁਮੇਧ ਸੈਣੀ ਨੇ ਜੱਜ ਰਣਜੀਤ ਸਿੰਘ ਕਮਿਸ਼ਨ ਅੱਗੇ ਇਹ ਬਿਆਨ ਦਿੱਤਾ ਸੀ ਕਿ 14 ਅਕਤੂਬਰ ਵਾਲੇ ਦਿਨ ਜਦੋਂ ਗੋਲੀਕਾਂਡ ਹੋਇਆ, ਉਸ ਤੋਂ ਪਹਿਲੀ ਰਾਤ 2 ਵਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਨੂੰ ਫੋਨ ਆਇਆ ਸੀ। ਮੁੱਖ ਮੰਤਰੀ ਦੀ ਕੋਟਕਪੂਰਾ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਅਪਣੇ ਫੋਨ ਤੋਂ ਡੀਜੀਪੀ ਨਾਲ ਗੱਲ ਕਰਵਾਈ।

Flipkart-Amazon ਵੱਲੋਂ ਬੰਪਰ ਭਰਤੀ! ਤਿਉਹਾਰੀ ਸੀਜ਼ਨ ’ਚ ਕੰਪਨੀਆਂ ਵੱਲੋਂ 3 ਲੱਖ ਨੌਕਰੀਆਂ ਦੀ ਆਫ਼ਰ

ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਵੀ ਬਰਾੜ ਦੇ ਫੋਨ ਤੋਂ ਮੁੱਖ ਮੰਤਰੀ ਨਾਲ ਗੱਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਡਿਪਟੀ ਕਮਿਸ਼ਨਰ ਨਾਲ ਗੱਲ ਕਰੋ। ਡਿਪਟੀ ਕਮਿਸ਼ਨਰ ਫਰੀਦਕੋਟ ਨੇ ਡੀਜੀਪੀ ਨਾਲ ਫੋਨ ਤੇ ਗੱਲ ਕਰ ਕੇ ਕਿਹਾ ਸੀ ਕਿ ਕੁੱਝ ਘੰਟਿਆਂ ਵਿੱਚ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਦਾ ਧਰਨਾ ਹਟਾ ਦਿੱਤਾ ਜਾਵੇਗਾ।

ਉਹਨਾਂ ਅੱਗੇ ਆਖਿਆ ਕਿ ਪੰਜਾਬ ਸਰਕਾਰ ਦਾ ਡੀਜੀਪੀ ਨੂੰ ਹੁਕਮ ਗਿਆ ਹੋਣਾ ਤਾਂ ਹੀ ਉਕਤ ਗੋਲੀਕਾਂਡ ਹੋਇਆ ਹੈ। ਗੋਲੀਕਾਂਡ ਲਈ ਸਿੱਧੇ ਤੌਰ ਤੇ ਤਤਕਾਲੀਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਜ਼ਿੰਮੇਵਾਰ ਹਨ। ਜੇ ਮੌਜੂਦਾ ਪੰਜਾਬ ਸਰਕਾਰ ਬਾਦਲ ਪਿਓ-ਪੁੱਤਰ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਸਾਫ਼ ਹੋ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਗੰਢ-ਸੰਢ ਹਨ ਜਿਸ ਕਰਕੇ ਇਸ ਗੋਲੀ ਕਾਂਡ ਦਾ ਸਾਰੀ ਜ਼ਿੰਮੇਵਾਰੀ ਪੰਜਾਬ ਪੁਲਿਸ ਸਿਰ ਪਾਈ ਜਾ ਰਹੀ ਹੈ।

2 ਕਤਲ ਕੇਸਾਂ ਵਿੱਚ ਸਾਬਕਾ ਡੀਜੀਪੀ ਦਾ ਨਾਂ ਆਉਣ ਦੇ ਬਾਵਜੂਦ ਅਜੇ ਤਕ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਧ ਸੈਣੀ ਖ਼ਿਲਾਫ਼ ਮੂੰਹ ਨਹੀਂ ਖੋਲ੍ਹਿਆ ਜਿਸ ਤੋਂ ਸਾਫ਼ ਹੈ ਕਿ ਬਾਦਲ ਸਰਕਾਰ ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਵਰਗੇ ਪੁਲਿਸ ਅਧਿਕਾਰੀਆਂ ਦੀ ਵਰਤੋਂ ਕਰਦੀ ਆਈ ਹੈ ਅਤੇ ਪਤਾ ਨਹੀਂ ਕਿੰਨੇ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।  

Click to comment

Leave a Reply

Your email address will not be published. Required fields are marked *

Most Popular

To Top