ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਸਵਾਲ, ਤੁਹਾਡਾ ਤਿੰਨ ‘C’ ਏਜੰਡੇ ’ਤੇ ਕੀ ਸਟੈਂਡ ਹੈ?  

 ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਸਵਾਲ, ਤੁਹਾਡਾ ਤਿੰਨ ‘C’ ਏਜੰਡੇ ’ਤੇ ਕੀ ਸਟੈਂਡ ਹੈ?  

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਆਪਣੇ ਤਿੰਨ C (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਏਜੰਡੇ ’ਤੇ ਕੀ ਸਟੈਂਡ ਹੈ? ਉਹਨਾਂ ਕਿਹਾ ਕਿ, ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆਉਣ ਲਈ ਤਿੰਨ C ਦੀ ਗੱਲ ਕੀਤੀ ਸੀ।

ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਿਆਸਤ ਵਿੱਚ ਮਾੜੇ ਕਿਰਦਾਰ ਦੇ ਲੋਕ, ਭ੍ਰਿਸ਼ਟ ਲੋਕ ਅਤੇ ਅਪਰਾਧਿਕ ਪਿਛੋਕੜ ਦੇ ਲੋਕ ਨਹੀਂ ਆਉਣਗੇ ਪਰ ਅੱਜ ਕੀ ਹੋ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਉਹਨਾਂ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ ’ਤੇ ਸਵਾਲ ਚੁੱਕੇ ਸੀ।

ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਕੋਲ ਸਾਲ 2022 ਵਿੱਚ ਭ੍ਰਿਸ਼ਟਾਚਾਰ ਖਿਲਾਫ਼ 3.71 ਲੱਖ ਸ਼ਿਕਾਇਤਾਂ ਆਈਆਂ ਪਰ ਸਿਰਫ 172 ਐਫਆਈਆਰ ਦਰਜ ਹੋਈਆਂ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕਿੰਨੀ ਕੁ ਗੰਭੀਰ ਹੈ।

ਉਹਨਾਂ ਅੱਗੇ ਕਿਹਾ ਕਿ ਸੀਐਮ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦਾ ਡਾਟਾ ਉਹਨਾਂ ਦੀ ਬਹੁਤ ਹੀ ਹਾਈਪਡ ਡਰਾਈਵ ਦਾ ਪਰਦਾਫਾਸ਼ ਕਰਦਾ ਹੈ ਕਿਉਂਕਿ 2022 ਵਿੱਚ 3.71 ਲੱਖ ਸ਼ਿਕਾਇਤਾਂ ਆਈਆਂ ਪਰ ਕੇਵਲ 172 ਐਫਆਈਆਰ ਦਰਜ ਹੋਈਆਂ ਹਨ।

Leave a Reply

Your email address will not be published. Required fields are marked *