ਸੁਖਪਾਲ ਖਹਿਰਾ ਦਾ ਸੀਐਮ ਮਾਨ ਨੂੰ ਲੈ ਕੇ ਵੱਡਾ ਬਿਆਨ, ਜਨਾਬ ਹੁਣ ਤੁਸੀਂ ਮੁਰਗੀਖਾਨਾ ਕਦੋਂ ਖੋਲ੍ਹਣ ਜਾ ਰਹੇ ਹੋ…?

 ਸੁਖਪਾਲ ਖਹਿਰਾ ਦਾ ਸੀਐਮ ਮਾਨ ਨੂੰ ਲੈ ਕੇ ਵੱਡਾ ਬਿਆਨ, ਜਨਾਬ ਹੁਣ ਤੁਸੀਂ ਮੁਰਗੀਖਾਨਾ ਕਦੋਂ ਖੋਲ੍ਹਣ ਜਾ ਰਹੇ ਹੋ…?

ਮੁੱਖ ਮੰਤਰੀ ਭਗਵੰਤ ਮਾਨ ਲਈ ਸੁਰੱਖਿਆ ਪਹਿਰੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਹਮਲਾ ਕੀਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਰਾਣਾ ਵੇਲਾ ਯਾਦ ਕਰਵਾਇਆ ਹੈ, ਜਦੋਂ ਉਹ ਵਿਰੋਧੀ ਲੀਡਰਾਂ ਦੀ ਸੁਰੱਖਿਆ ਨੂੰ ਲੈ ਕੇ ਮਜ਼ਾਕ ਉਡਾਉਂਦੇ ਸੀ।

ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ ਸੁਰੱਖਿਆ ਵਾਲੇ ਸਿਆਸਤਦਾਨਾਂ ਨੂੰ ਤਾਅਨੇ ਮਾਰਦੇ ਸੀ ਕਿ ਜੇ ਉਹ ਲੋਕਾਂ ਤੋਂ ਇੰਨੇ ਡਰਦੇ ਹਨ ਤਾਂ ਉਹ ਮੁਰਗੀ-ਖਾਨਾ ਖੋਲ੍ਹਣ ਲੈਣ! ਹੁਣ ਉਹ ਮੁਰਗੀ-ਖਾਨਾ ਕਦੋਂ ਖੋਲ੍ਹਣ ਜਾ ਰਹੇ ਹਨ? ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੌਰੇ ਤੋਂ ਲੇਟ ਪਰਤਣ ਕਰਕੇ ਘੇਰ ਰਹੀਆਂ ਹਨ।

ਵਿਰੋਧੀ ਧਿਰਾਂ ਦੇ ਲੀਡਰ ਇਲਜ਼ਾਮ ਲਾ ਰਹੇ ਹਨ ਜ਼ਿਆਦਾ ਡ੍ਰਿੰਕ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਨਾਸਾਜ਼ ਹੋਈ, ਜਿਸ ਕਰਕੇ ਇਹ ਇੱਕ ਦਿਨ ਲੇਟ ਪਰਤੇ। ਇਸ ਬਾਰੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਜੇ ਇਹ ਖ਼ਬਰ ਸਹੀ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਾਜਨੀਤੀ ਵਿੱਚ ਸ਼ਰਾਬੀਆਂ ਨੂੰ ਉਤਸ਼ਾਹਿਤ ਕਰਕੇ ਕੀ ਵੱਖਰਾ ਕਰ ਕਰ ਰਹੇ ਹਨ? ਕੀ ਭਾਰਤ ਵਿੱਚ ਇਹ ਉਨ੍ਹਾਂ ਦੀ “ਬਦਲਾਵ” ਦੀ ਰਾਜਨੀਤੀ ਹੈ?

Leave a Reply

Your email address will not be published.