ਸੁਖਪਾਲ ਖਹਿਰਾ ਕਾਂਗਰਸ ’ਚ ਮੁੜ ਤੋਂ ਹੋ ਸਕਦੇ ਨੇ ਸ਼ਾਮਲ

ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ਦਾ ਪੱਲਾ ਫੜ ਕੇ ਇਸ ਹਲਕੇ ਤੋਂ ਮੁੜ ਵਿਧਾਇਕ ਬਣਨ ’ਚ ਕਾਮਯਾਬ ਹੋਏ ਸਨ। ਖਹਿਰਾ ਦੇ ‘ਆਪ’ ਹਾਈ ਕਮਾਨ ਨਾਲ ਰਾਜਨੀਤਕ ਸਬੰਧ ਵਧੀਆ ਨਾ ਰਹਿਣ ਕਰ ਕੇ ਉਨ੍ਹਾਂ ‘ਆਪ’ ਨੂੰ ਛੱਡ ਕੇ ਆਪਣੀ ਨਵੀਂ ਰਾਜਨੀਤਕ ਪਾਰਟੀ ‘ਪੰਜਾਬ ਏਕਤਾ ਪਾਰਟੀ’ ਹੋਂਦ ’ਚ ਲਿਆਂਦੀ ਪਰ ਹੁਣ ਜਲਦ ਹੀ ਸੁਖਪਾ

ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਇਸ ਬਾਰੇ ਆਪਣਾ ਮੂਡ ਪੂਰੀ ਤਰ੍ਹਾਂ ਬਣਾ ਚੁੱਕੇ ਹਨ ਅਤੇ ਕਾਂਗਰਸ ਹਾਈਕਮਾਨ ਨਾਲ ਕਈ ਗੁਪਤ ਬੈਠਕਾਂ ਵੀ ਖਹਿਰਾ ਪਹਿਲਾਂ ਹੀ ਕਰ ਚੁੱਕੇ ਹਨ ਜਿਸ ਤੋਂ ਸਾਫ ਜ਼ਾਹਿਰ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਡਾ ਧਮਾਕਾ ਕਰ ਸਕਦੇ ਹਨ। ਸੂਤਰਾਂ ਮੁਤਾਬਕ ਭਲਕੇ ਯਾਨੀ 24 ਮਾਰਚ ਨੂੰ ਈਡੀ. ਸਾਹਮਣੇ ਪੇਸ਼ ਹੋਣ ਤੋਂ ਬਾਅਦ ਖਹਿਰਾ ਮੁੜ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਜਾਣਗੇ ਅਤੇ ਜਲਦ ਹੀ ਉਹ ਕਾਂਗਰਸ ਦਾ ਪੱਲਾ ਫੜ੍ਹਨਗੇ।
ਹਾਲਾਂਕਿ ਇਸ ਸਬੰਧੀ ਸੁਖਪਾਲ ਖਹਿਰਾ ਵੱਲੋਂ ਇਸ ਬਾਬਤ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਪਰ ਕਿਆਸ ਲਾਏ ਜਾ ਰਹੇ ਨੇ ਕਿ ਇਹ ਐਲਾਨ ਜਲਦ ਹੀ ਖਹਿਰਾ ਵੱਲੋਂ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੇ ਸੀ ਅਤੇ ਉਥੋਂ ਹੀ ਵਿਧਾਇਕ ਵੀ ਚੁਣੇ ਗਏ ਸੀ।
ਇਸ ਦੌਰਾਨ ਆਪ ਵੱਲੋਂ ਖਹਿਰਾ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਆਹੁਦਾ ਦਿੱਤਾ ਗਿਆ ਪਰ ਕੁੱਝ ਸਮੇਂ ਬਾਅਦ ਉਨ੍ਹਾਂ ਤੋਂ ਉਹ ਆਹੁਦਾ ਖੋਹ ਕੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ ਗਿਆ ਸੀ ਜਿਸ ਤੋਂ ਨਾਰਾਜ਼ ਖਹਿਰਾ ਨੇ ਆਪ ਨੂੰ ਅਲਵਿਦਾ ਆਖ ਆਪਣੀ ਅਲੱਗ ਤੋਂ ਪਾਰਟੀ ਬਣਾਈ ਸੀ। ਪਿਛਲੇ ਕੁੱਝ ਸਮੇਂ ਤੋਂ ਖਹਿਰਾ ਮੁੜ ਤੋਂ ਸਿਆਸਤ ਵਿੱਚ ਐਕਟਿਵ ਨਜ਼ਰ ਆ ਰਹੇ ਹਨ।
ਇਸ ਦੌਰਾਨ ਸਮੇਂ ਸਮੇਂ ਤੇ ਪੱਤਰਕਾਰਾਂ ਵੱਲੋਂ ਖਹਿਰਾ ਦੇ ਕਿਸੇ ਹੋਰ ਪਾਰਟੀ ਵਿੱਚ ਜਾਣ ਦੇ ਸਵਾਲਾਂ ਤੇ ਖਹਿਰਾ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਉਂਦੇ ਹਨ। ਪਰ ਨਾਲ ਹੀ ਖਹਿਰਾ ਭਾਜਪਾ ਅਤੇ ਅਕਾਲੀ ਦਲ ਵਿੱਚ ਜਾਣ ਤੋਂ ਪਹਿਲਾਂ ਹੀ ਸਾਫ ਮਨਾ ਕਰ ਚੁੱਕੇ ਹਨ। ਅਜਿਹੇ ਵਿੱਚ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਖਹਿਰਾ ਕੋਲ ਇੱਕੋਂ ਇੱਕ ਵਿਕਲਪ ਕਾਂਗਰਸ ਬਚਦੀ ਹੈ।
ਇਸ ਦੇ ਨਾਲ ਹੀ ਇਹ ਵੀ ਕਹਿ ਸਕਦੇ ਹਾਂ ਕਿ ਖਹਿਰਾ ਦੇ ਪਰਿਵਾਰ ਦਾ ਕਾਂਗਰਸ ਵਿੱਚ ਮੁੱਢ ਤੋਂ ਹੀ ਚੰਗਾ ਅਸਰ ਰਸੂਖ ਹੈ। ਇਸੇ ਕਾਰਨ ਹਲਕਾ ਭੁੱਲਥ ਵਿੱਚ ਵੱਡਾ ਕਾਂਗਰਸੀ ਤਬਕਾ ਖਹਿਰਾ ਪਰਿਵਾਰ ਨਾਲ ਤਫਾਕ ਵੀ ਰੱਖਦਾ ਹੈ। ਲਿਹਾਜ਼ਾ ਹੁਣ ਬਦਲਦੀਆਂ ਅਤੇ ਨਵੀਆਂ ਬਣਦੀਆਂ ਪ੍ਰਸਥੀਤੀਆਂ ਨੂੰ ਦੇਖ ਇਹੀ ਕਿਹਾ ਜਾ ਸਕਦੈ ਕਿ ਖਹਿਰਾ ਲਗਭਗ ਕਾਂਗਰਸ ਦਾ ਪੱਲਾ ਫੜ੍ਹ ਚੁੱਕੇ ਹਨ।
