ਸੀਬੀਆਈ ਰੇਡ ’ਤੇ ਬੋਲੇ ਸਿਸੋਦੀਆ, ਕੋਈ ਭ੍ਰਿਸ਼ਟਾਚਾਰ ਜਾਂ ਗਲਤ ਕੰਮ ਨਹੀਂ ਹੋਇਆ, ਸਾਨੂੰ ਚਿੰਤਾ ਨਹੀਂ ਹੈ

 ਸੀਬੀਆਈ ਰੇਡ ’ਤੇ ਬੋਲੇ ਸਿਸੋਦੀਆ, ਕੋਈ ਭ੍ਰਿਸ਼ਟਾਚਾਰ ਜਾਂ ਗਲਤ ਕੰਮ ਨਹੀਂ ਹੋਇਆ, ਸਾਨੂੰ ਚਿੰਤਾ ਨਹੀਂ ਹੈ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ। ਸਿਸੋਦੀਆ ਦੇ ਘਰ 14 ਘੰਟੇ ਛਾਪੇਮਾਰੀ ਜਾਰੀ ਰਹੀ ਹੈ। ਛਾਪੇਮਾਰੀ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ, ਸੀਬੀਆਈ ਦੀ ਟੀਮ ਅੱਜ ਸਵੇਰੇ ਆਈ ਸੀ। ਉਹਨਾਂ ਨੇ ਮੇਰੇ ਘਰ ਦੀ ਤਲਾਸ਼ੀ ਲਈ ਅਤੇ ਮੇਰਾ ਕੰਪਿਊਟਰ ਅਤੇ ਫੋਨ ਜ਼ਬਤ ਕਰ ਲਿਆ। ਮੇਰੇ ਪਰਿਵਾਰ ਨੇ ਉਹਨਾਂ ਦਾ ਸਾਥ ਦਿੱਤਾ ਹੈ ਅਤੇ ਅੱਗੇ ਵੀ ਸਹਿਯੋਗ ਕਰਦੇ ਰਹਿਣਗੇ।

ਇੱਥੇ ਕੋਈ ਭ੍ਰਿਸ਼ਟਾਚਾਰ ਜਾਂ ਗਲਤ ਕੰਮ ਨਹੀਂ ਹੋਇਆ, ਅਸੀਂ ਚਿੰਤਤ ਨਹੀਂ ਹਾਂ। ਪਤਾ ਹੈ ਕਿ ਸੀਬੀਆਈ ਦੀ ਦੁਰਵਰਤੋਂ ਹੋ ਰਹੀ ਹੈ। ਸੀਬੀਆਈ ਦੀ ਟੀਮ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਸਬੰਧੀ ਛਾਪੇਮਾਰੀ ਕਰਨ ਲਈ ਸਵੇਰੇ 8 ਵਜੇ ਮਨੀਸ਼ ਸਿਸੋਦੀਆ ਦੇ ਦਿੱਲੀ ਸਥਿਤ ਘਰ ਪਹੁੰਚੀ ਸੀ। ਸੀਬੀਆਈ ਨੇ ਸੱਤ ਰਾਜਾਂ ਵਿੱਚ ਕਰੀਬ 31 ਥਾਵਾਂ ਤੇ ਛਾਪੇਮਾਰੀ ਕੀਤੀ ਹੈ।

ਛਾਪੇਮਾਰੀ ਬਾਰੇ ਸੀਬੀਆਈ ਨੇ ਕਿਹਾ ਕਿ ਉਸ ਨੇ ਦਿੱਲੀ, ਗੁਰੂਗ੍ਰਾਮ, ਚੰਡੀਗੜ੍ਹ, ਮੁੰਬਈ, ਹੈਦਰਾਬਾਦ, ਲਖਨਊ, ਬੈਂਗਲੁਰੂ ਸਮੇਤ 31 ਥਾਵਾਂ ਦੀ ਤਲਾਸ਼ੀ ਲਈ ਹੈ। ਇਸ ਦੌਰਾਨ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਰਿਕਾਰਡ ਆਦਿ ਬਰਾਮਦ ਹੋਏ ਹਨ। ਸੀਬੀਆਈ ਨੇ ਇਸ ਮਾਮਲੇ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ।

Leave a Reply

Your email address will not be published.