ਸੀਐਮ ਸਮੇਤ ਕਈ ਲੀਡਰਾਂ ਨੇ ਦਿੱਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ

 ਸੀਐਮ ਸਮੇਤ ਕਈ ਲੀਡਰਾਂ ਨੇ ਦਿੱਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ

ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਾਸ ਅੰਦਾਜ਼ ਵਿੱਚ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ…ਜਿਹਨਾਂ ਨੇ ਦਿਲੀ ਭਾਵਨਾ ਨਾਲ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਪਹੁੰਚਾਇਆ…ਸ਼ਾਸਕ ਨਹੀਂ ਸੇਵਕ ਬਣ ਕੇ ਦੇਸ਼ ਦੇ ਸੂਬਿਆਂ ਦੀ ਕਤਾਰ ਵਿੱਚੋਂ ਪੰਜਾਬ ਨੂੰ ਨੰਬਰ ਵਨ ਸੂਬੇ ਦਾ ਮਾਣ ਹਾਸਲ ਕਰਵਾਇਆ….

Image

ਸੂਰਬੀਰ ਯੋਧੇ ਜਰਨੈਲ ਦੇ ਜਨਮ ਦਿਵਸ ਮੌਕੇ ਸਨਿਮਰ ਪ੍ਰਣਾਮ…ਹੋਰ ਕਈ ਰਾਜਨੀਤਿਕ ਲੀਡਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿਹਾੜੇ ਦੀਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਦਿਆਂ ਲਿਖਿਆ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ।

ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ। ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, ਸਿੱਖ ਸਲਤਨਤ ਦਾ ਸੁਨਹਿਰੀ ਯੁੱਗ ਸਥਾਪਿਤ ਕਰਨ ਵਾਲੇ ਮਹਾਨ ਯੋਧੇ ‘ਸ਼ੇਰ – ਏ- ਪੰਜਾਬ’ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨਾਂ ਨੂੰ ਕੋਟਿ ਕੋਟਿ ਪ੍ਰਣਾਮ।

ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ, ਸਦਾ ਸਾਡੇ ਆਦਰਸ਼ ਰਹਿਣਗੇ । ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਟਵੀਟ ਕਰਦਿਆਂ ਲਿਖਿਆ, ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ। ਧਰਮ ਨਿਰਪੱਖਤਾ ਤੇ ਦਇਆ ਨਾਲ ਲਬਰੇਜ਼, ਪਾਂਡੀ ਪਾਤਸ਼ਾਹ, ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਕੋਟਾਨ ਕੋਟਿ ਪ੍ਰਣਾਮ।

Leave a Reply

Your email address will not be published.