ਸੀਐਮ ਮਾਨ ਨੇ ਨਵੇਂ ਸਾਲ ਮੌਕੇ ਗੁਰੂ ਘਰ ਟੇਕਿਆ ਮੱਥਾ, ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

 ਸੀਐਮ ਮਾਨ ਨੇ ਨਵੇਂ ਸਾਲ ਮੌਕੇ ਗੁਰੂ ਘਰ ਟੇਕਿਆ ਮੱਥਾ, ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਅੱਜ ਸਵੇਰੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ, ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ…

Image

ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਨਵੇਂ ਸਾਲ ਮੌਕੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ, ਗੁਰੂ ਚਰਨਾਂ ਵਿੱਚ ਮੱਥਾ ਟੇਕਿਆ,,,,ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀਕਲਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ….ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ-ਖੇੜੇ ਦੀ ਸੌਗ਼ਾਤ ਲੈ ਕੇ ਆਵੇ…

Image

ਇਸ ਤਰ੍ਹਾਂ ਇੱਕ ਹੋਰ ਟਵੀਟ ਕਰਦਿਆਂ ਉਹਨਾਂ ਲਿਖਿਆ, ਸਾਰਿਆਂ ਨੂੰ ਨਵੇਂ ਇਸੇ ਤਰ੍ਹਾਂ ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਲਿਖਿਆ, ਸਾਰਿਆਂ ਨੂੰ ਨਵੇਂ ਸਾਲ 2023 ਦੀਆਂ ਮੁਬਾਰਕਾਂ…

ਉਮੀਦ ਕਰਦਾ ਹਾਂ ਨਵਾਂ ਸਾਲ #2023 ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ…ਸਾਡਾ ਆਪਸੀ ਪਿਆਰ-ਭਾਈਚਾਰਾ ਸਦਾ ਵਾਂਗ ਕਾਇਮ ਤੇ ਬਰਕਰਾਰ ਰਹੇ…ਪੰਜਾਬ ਹਰ ਖੇਤਰ ‘ਚ ਨਵੀਆਂ ਬੁਲੰਦੀਆਂ ਸਰ ਕਰੇ… #HappyNewYear2023

 

Leave a Reply

Your email address will not be published. Required fields are marked *