ਸੀਐਮ ਮਾਨ ਦੇ ਹੱਕ ’ਚ ਨਿੱਤਰੇ ਕੇਜਰੀਵਾਲ, ਕਿਹਾ, ਇਮਾਨਦਾਰ ਤੇ ਮਿਹਨਤੀ ਮੁੱਖ ਮੰਤਰੀ

 ਸੀਐਮ ਮਾਨ ਦੇ ਹੱਕ ’ਚ ਨਿੱਤਰੇ ਕੇਜਰੀਵਾਲ, ਕਿਹਾ, ਇਮਾਨਦਾਰ ਤੇ ਮਿਹਨਤੀ ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਤੇ ਨਸ਼ੇ ਵਿੱਚ ਹੋਣ ਕਾਰਨ ਜਹਾਜ਼ ਚੋਂ ਉਤਰਨ ਦੇ ਮਾਮਲੇ ਵਿੱਚ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਬਚਾਅ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦਾ ਕੰਮ ਬੋਲਦਾ ਹੈ, ਵਿਰੋਧੀ ਉਸ ਤੇ ਚਿੱਕੜ ਸੁੱਟਣ ਦਾ ਕੰਮ ਕਰਕੇ ਝੂਠ ਬੋਲ ਰਹੇ ਹਨ ਕਿਉਂ ਕਿ ਵਿਰੋਧੀ ਧਿਰ ਮਾਨ ਦੇ ਕੰਮ ਵਿੱਚ ਕੋਈ ਕਮੀ ਨਹੀਂ ਲੱਭ ਪਾ ਰਹੀ ਹੈ।

Frankfurt Airport Guide

ਵਡੋਦਰਾ ਵਿੱਚ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਜਿਹੜਾ ਕੰਮ ਪਿਛਲੇ 6 ਮਹੀਨਿਆਂ ਵਿੱਚ ਕੀਤਾ ਹੈ, ਉਹ ਪਿਛਲੇ 75 ਸਾਲਾਂ ਵਿੱਚ ਪੰਜਾਬ ਦੀ ਕਿਸੇ ਸਰਕਾਰ ਨੇ ਨਹੀਂ ਕੀਤਾ। ਪੰਜਾਬ ਦਾ ਇੱਕ ਇਮਾਨਦਾਰ ਅਤੇ ਮਿਹਨਤੀ ਮੁੱਖ ਮੰਤਰੀ ਹੈ। ਵਿਰੋਧੀ ਧਿਰ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਨਤਾ ਦੇਖ ਰਹੀ ਹੈ।

ਇਸ ਦੇ ਨਾਲ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਘਟਨਾ ਵਿਦੇਸ਼ ਵਿੱਚ ਹੋਈ ਹੈ, ਇਸ ਲਈ ਤੱਥਾਂ ਦੀ ਜਾਂਚ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਨੇ ਭਗਵੰਤ ਮਾਨ ਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੂੰ ਨਸ਼ੇ ਵਿੱਚ ਹੋਣ ਕਾਰਨ ਜਹਾਜ਼ ਤੋਂ ਉਤਾਰਿਆ ਗਿਆ ਹੈ। ਆਪ ਨੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਸੋਮਵਾਰ ਨੂੰ ਫਰੈਂਕਫਰਟ ਤੋਂ ਦਿੱਲੀ ਆਉਣ ਵਾਲੀ ਲੁਫਥਾਂਸਾ ਦੀ ਫਲਾਈਟ ਨੂੰ ਉਡਾਣ ਭਰਨ ਵਿੱਚ ਸੀਐਮ ਮਾਨ ਦੇ ਨਸ਼ੇ ਵਿੱਚ ਹੋਣ ਕਾਰਨ ਦੇਰੀ ਹੋਈ ਸੀ।

Leave a Reply

Your email address will not be published.