ਸੀਐਮ ਮਾਨ ਦੀ ਰਿਹਾਇਸ਼ ਅੱਗੇ ਆਂਗਣਵਾੜੀ ਵਰਕਰਾਂ ਨੇ ਲਾਇਆ ਧਰਨਾ, ਰੱਖੀਆਂ ਇਹ ਮੰਗਾਂ  

 ਸੀਐਮ ਮਾਨ ਦੀ ਰਿਹਾਇਸ਼ ਅੱਗੇ ਆਂਗਣਵਾੜੀ ਵਰਕਰਾਂ ਨੇ ਲਾਇਆ ਧਰਨਾ, ਰੱਖੀਆਂ ਇਹ ਮੰਗਾਂ  

ਸੰਗਰੂਰ ਵਿੱਚ ਆਂਗਣਵਾੜੀ ਯੂਨੀਅਨ ਸੀਟੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਹਜ਼ਾਰਾਂ ਆਂਗਣਵਾੜੀ ਵਰਕਰ ਇੱਥੇ ਪਹੁੰਚੀਆਂ ਹਨ। ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ 12 ਤੋਂ 3 ਵਜੇ ਤੱਕ ਧਰਨਾ ਦੇ ਰਹੀਆਂ ਹਨ।

 

ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਉਹਨਾਂ ਦੀ ਮੰਗ ਹੈ ਕਿ 3 ਤੋਂ 6 ਸਾਲ ਤੱਕ ਦੇ ਬੱਚੇ ਸਾਨੂੰ ਵਾਪਸ ਕੀਤੇ ਜਾਣ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਤਨਖ਼ਾਹ ਵਧਾਈ ਜਾਵੇਗੀ। ਉਹ ਲੰਬੇ ਸਮੇਂ ਤੋਂ ਥੋੜੀ ਜਿਹੀ ਤਨਖ਼ਾਹ ਤੇ ਕੰਮ ਕਰ ਰਹੀਆਂ ਹਨ।

Leave a Reply

Your email address will not be published.