ਸੀਐਮ ਮਾਨ ਦਾ ਵੱਡਾ ਬਿਆਨ, ‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ

 ਸੀਐਮ ਮਾਨ ਦਾ ਵੱਡਾ ਬਿਆਨ, ‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ

ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਕੌਂਸਲ ਦੀ ਦਿੱਲੀ ਮੀਟਿੰਗ ਵਿੱਚ ਕਿਹਾ ਕਿ, ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਲਈ ਕਰੋੜਾਂ ਦੀ ਬੋਲੀ ਲਾ ਰਹੀ ਹੈ ਪਰ ਕੋਈ ਵੀ ਵਿਧਾਇਕ ਵਿਕਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਗੋਆ ਵਿੱਚ ਆਪ ਵਿਧਾਇਕਾਂ ਲਈ ਕਰੋੜਾਂ ਦੀ ਬੋਲੀ ਲਾਈ ਪਰ ਕੋਈ ਵੀ ਨਹੀਂ ਵਿਕਿਆ।

Image

ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਵੀ ਉਹਨਾਂ ਨੂੰ ਖਾਲੀ ਹੱਥ ਮੋੜ ਦਿੱਤਾ ਹੈ। ਮੁੱਖ ਮੰਤਰੀ ਨੇ ਵਿਅੰਗ ਤਰੀਕੇ ਨਾਲ ਕਿਹਾ ਕਿ ਅਜੇ ਤੱਕ ਕਾਂਗਰਸ ਹਿਮਾਚਲ ਵਿੱਚ ਆਪਣਾ ਮੰਤਰੀ ਮੰਡਲ ਨਹੀਂ ਬਣਾ ਸਕੀ। ਸਰਕਾਰ ਬਣਨ ਤੋਂ ਬਾਅਦ ਜੇ ਇਹ ਪਾਰਟੀ ਇੰਨਾ ਸਮਾਂ ਲਾਵੇਗੀ ਤਾਂ ਭਾਜਪਾ ਨੂੰ ਭੰਨਤੋੜ ਕਰਨ ਦਾ ਮੌਕਾ ਮਿਲ ਜਾਵੇਗਾ।

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 13 ਫ਼ੀਸਦੀ ਵੋਟਾਂ ਲੈ ਕੇ ਗਈ ਹੈ ਅਤੇ ਇਸ ਕਾਰਨ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਸਰਕਾਰ ਬਣੀ ਨੂੰ 8-9 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਉਹਨਾਂ ਨੇ ਆਪਣੀਆਂ ਗਾਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਝਾਰਖੰਡ ਦੀ ਕੋਲਾ ਖਾਨ ਤੋਂ ਕੋਲਾ ਲੈ ਕੇ ਪਹਿਲੀ ਟ੍ਰੇਨ ਪੰਜਾਬ ਵਿੱਚ ਪਹੁੰਚ ਚੁੱਕੀ ਹੈ, ਜਿਸ ਨਾਲ 1500 ਕਰੋੜ ਰੁਪਏ ਦਾ ਲਾਭ ਹਰ ਸਾਲ ਬਿਜਲੀ ਬੋਰਡ ਨੂੰ ਹੋਵੇਗਾ। ਇਸ ਗਾਰੰਟੀ ਨੂੰ ਅਸੀਂ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਨਹੀਂ ਕੀਤਾ ਸੀ ਪਰ ਫਿਰ ਵੀ ਅਸੀਂ ਇਹ ਕੰਮ ਕਰ ਦਿੱਤਾ ਹੈ। ਜਿਹੜੀਆਂ ਸਰਕਾਰਾਂ ਚੰਗਾ ਕੰਮ ਕਰਦੀਆਂ ਹਨ ਲੋਕ ਉਹਨਾਂ ਨੂੰ ਯਾਦ ਰੱਖਦੇ ਹਨ।

Leave a Reply

Your email address will not be published. Required fields are marked *