ਸੀਐਮ ਦਾ ਵੱਡਾ ਦਾਅਵਾ, ਐਕਸਪੋਰਟ-ਇਮਪੋਰਟ ਲਈ ਰੇਲਵੇ ਤੋਂ ਖਰੀਦਾਂਗੇ 3 ਮਾਲ ਗੱਡੀਆਂ

 ਸੀਐਮ ਦਾ ਵੱਡਾ ਦਾਅਵਾ, ਐਕਸਪੋਰਟ-ਇਮਪੋਰਟ ਲਈ ਰੇਲਵੇ ਤੋਂ ਖਰੀਦਾਂਗੇ 3 ਮਾਲ ਗੱਡੀਆਂ

ਪੰਜਾਬ ਸਰਕਾਰ ਨੇ ਇਮਪੋਰਟ-ਐਕਸਪੋਰਟ ਸਿਸਟਮ ਨੂੰ ਸੁਖਾਲਾ ਬਣਾਉਣ ਲਈ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਜਲਦ ਹੀ ਰੇਲਵੇ ਤੋਂ 3 ਮਾਲ ਗੱਡੀਆਂ ਖਰੀਦੇਗੀ। ਇਹ ਦਾਅਵਾ ਸੀਐਮ ਭਗਵੰਤ ਮਾਨ ਨੇ ਕੀਤਾ ਹੈ। ਮੋਹਾਲੀ ਵਿੱਚ ਐਸੋਚੈਮ ਦੇ ਵਿਜ਼ਨ ਪੰਜਾਬ ਪ੍ਰੋਗਰਾਮ ਵਿੱਚ ਪੁੱਜੇ ਮਾਨ ਨੇ ਕਿਹਾ ਕਿ ਰੇਲਵੇ ਦੀ ਇੱਕ ਸਕੀਮ ਹੈ। ਜਿਸ ਵਿੱਚ ਉਹ 3% ਤੇ ਲੋਨ ਦਿੰਦੇ ਹਨ।

350 ਕਰੋੜ ਦੀ ਪੂਰੀ ਮਾਲ ਗੱਡੀ ਮਿਲ ਜਾਂਦੀ ਹੈ। ਉਹਨਾਂ ਕਿਹਾ ਕਿ, ਇਸ ਦਾ ਨਾਮ ‘ਪੰਜਾਬ ਆਨ ਵ੍ਹੀਲਜ਼’ ਹੋਵੇਗਾ। ਇਸ ਵਿੱਚ ਉਦਯੋਗਾਂ ਦੇ ਲੋਕਾਂ ਦੇ ਆਪਣੇ ਰੈਕ ਹੋਣਗੇ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਸ ਕੋਲ ਆਪਣੀ ਮਾਲ ਗੱਡੀਆਂ ਹੋਣਗੀਆਂ। ਇੱਥੋਂ ਜਾਂਦੇ ਸਮੇਂ ਟਰੈਕਟਰ ਲੈ ਜਾਣਗੇ, ਵਾਪਸ ਆਉਂਦੇ ਸਮੇਂ ਉਹ ਦਰਾਮਦਕਾਰਾਂ ਦਾ ਸਮਾਨ ਲੈ ਕੇ ਆਉਣਗੇ।

ਜਦੋਂ ਕੋਲੇ ਦੀ ਲੋੜ ਹੋਵੇਗੀ, ਉਹ ਕੋਲਾ ਲੈ ਕੇ ਆਉਣਗੇ। ਸੀਐਮ ਮਾਨ ਨੇ ਕਿਹਾ ਕਿ, ਬਹੁਤ ਸਾਰੀਆਂ ਸਨਅਤਾਂ ਐਕਸਪੋਰਟ-ਇਮਪੋਰਟ ਕਰਦੀਆਂ ਹਨ ਪਰ ਸਾਡੇ ਕੋਲ ਪੋਰਟ ਨਹੀਂ ਹੈ। ਨਜ਼ਦੀਕੀ ਬੰਦਰਗਾਹ ਕਾਂਡਲਾ ਹੈ। ਢੰਡਾਰੀ ਕੋਲ ਡਰਾਈਪੋਰਟ ਹੈ। ਸੀਐਮ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਨਵੈਸਟ ਪੰਜਾਬ, ਪ੍ਰੋਗਰੈਸਿਵ ਪੰਜਾਬ ਵਰਗੇ ਕਈ ਸਮਾਗਮ ਹੋਏ ਹਨ। ਮੈਂ ਖੂਬਸੂਰਤ ਤਸਵੀਰਾਂ ਵੀ ਦੇਖੀਆਂ ਹਨ। ਜੇ ਸਾਨੂੰ ਦੁਬਈ ਤੋਂ ਖਜੂਰ ਦੇ ਦਰਖ਼ਤ ਵੀ ਲਿਆਉਣੇ ਪੈਣ ਤਾਂ ਇਹ ਕਿਸ ਤਰ੍ਹਾਂ ਦਾ ਇਨਵੈਸਟ ਪੰਜਾਬ ਹੈ?

 

 

Leave a Reply

Your email address will not be published.