ਸੀਐਮ ਮਾਨ ਦਾ ਬਿਆਨ, ਕਿਹਾ, ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਮੁਹੱਲਾ ਕਲੀਨਿਕ

 ਸੀਐਮ ਮਾਨ ਦਾ ਬਿਆਨ, ਕਿਹਾ, ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਮੁਹੱਲਾ ਕਲੀਨਿਕ

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕਾਂ ਦੇ ਜਾਰੀ ਕੀਤੇ ਗਏ ਰਿਪੋਰਟ ਕਾਰਡ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਮੁਹੱਲਾ ਕਲੀਨਿਕ ਹੁਣ ਪੰਜਾਬੀਆਂ ਵਿੱਚ ਇਲਾਜ ਅਤੇ ਟੈਸਟ ਕਰਵਾਉਣ ਲਈ ਪਹਿਲੀ ਪਸੰਦ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਕੋਈ ਵੀ ਪੰਜਾਬੀ ਇਲਾਜ ਤੋਂ ਵਾਂਝਾ ਨਾ ਰਹੇ।

ਸੀਐਮ ਦਾ ਕਹਿਣਾ ਹੈ ਕਿ ਉਹ ਪੰਜਾਬ ਨੂੰ ਇੱਕ ਸਿਹਤਮੰਦ ਸੂਬਾ ਬਣਾਉਣਾ ਚਾਹੁੰਦੇ ਹਨ ਜਿੱਥੇ ਲੋਕਾਂ ਨੂੰ ਮੁਫ਼ਤ ਵਿੱਚ ਵਧੀਆ ਸਰਕਾਰੀ ਸਿਹਤ ਸਹੂਲਤਾਂ ਮਿਲ ਸਕਣ। ਦੱਸ ਦਈਏ ਕਿ ਮੁੱਖ ਮੰਤਰੀ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਸਰਕਾਰ ਨੇ ਇਹਨਾਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਰਿਪੋਰਟ ਤਿਆਰ ਕਰਵਾਈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁਹੱਲਾ ਕਲੀਨਿਕਾਂ ਵਿੱਚ ਲੋਕ ਤੇਜ਼ੀ ਨਾਲ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ।

Nine boarded up suvidha kendras get new lease of life as mohalla clinics in  Ludhiana - Hindustan Times

ਮੋਹਾਲੀ ’ਚ 14 ਮੁਹੱਲਾ ਕਲੀਨਿਕ ਹਨ, ਜਿਨ੍ਹਾਂ ’ਚ 22000 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 2266 ਲੋਕਾਂ ਦੇ ਲੈਬ ਟੈਸਟ ਵੀ ਕਰਵਾਏ। ਲੁਧਿਆਣਾ ’ਚ 9 ਮੁਹੱਲਾ ਕਲੀਨਿਕਾਂ ’ਚ 18974 ਓ. ਪੀ. ਡੀ. ਹੋਈ ਅਤੇ 2126 ਲੋਕਾਂ ਨੇ ਲੈਬ ਟੈਸਟ ਵੀ ਕਰਵਾਏ।

ਹੁਸ਼ਿਆਰਪੁਰ ’ਚ 8 ਮੁਹੱਲਾ ਕਲੀਨਿਕ ਸਨ, ਜਿਨ੍ਹਾਂ ’ਚ 11274 ਓ. ਪੀ. ਡੀ. ਦਰਜ ਹੋਈਆਂ ਅਤੇ 1173 ਲੋਕਾਂ ਨੇ ਲੈਬ ਟੈਸਟ ਕਰਵਾਏ।  ਅੰਮ੍ਰਿਤਸਰ ’ਚ 8 ਮੁਹੱਲਾ ਕਲੀਨਿਕਾਂ ’ਚ 15025 ਲੋਕਾਂ ਦੀ ਓ. ਪੀ. ਡੀ. ਹੋਈ ਅਤੇ 1764 ਲੋਕਾਂ ਨੇ ਲੈਬ ਟੈਸਟ ਕਰਵਾਏ। ਬਠਿੰਡਾ ’ਚ 8 ਮੁਹੱਲਾ ਕਲੀਨਿਕ ’ਚ 15096 ਓ. ਪੀ. ਡੀ. ਦਰਜ ਹੋਈਆਂ ਅਤੇ 1173 ਲੋਕਾਂ ਨੇ ਲੈਬ ਟੈਸਟ ਕਰਵਾਏ।

Leave a Reply

Your email address will not be published.