ਸੀਐਮ ਮਾਨ ਦਾ ਦਾਅਵਾ, ਪੰਜਾਬ ਦੇ ਪਰਿਵਾਰਾਂ ਨੂੰ ਆਇਆ ਜ਼ੀਰੋ ਬਿੱਲ, ਖਹਿਰਾ ਨੇ ਵਖਾਇਆ ਸ਼ੀਸ਼ਾ

ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਬੋਲਿਆ ਹੈ। ਪੰਜਾਬ ਸਰਕਾਰ ਵੱਲੋਂ 86 ਫ਼ੀਸਦੀ ਪਰਿਵਾਰਾਂ ਦਾ ਬਿੱਲ ਜ਼ੀਰੋ ਬਿੱਲ ਆਉਣ ਦਾ ਦਾਅਵਾ ਕਰਨ ਮਗਰੋਂ ਸੁਖਪਾਲ ਖਹਿਰਾ ਨੇ ਸੂਬੇ ਦੀ ਵਿੱਤੀ ਹਾਲਤ ਬਿਆਨ ਕਰਦੇ ਫਿਕਰ ਜਾਹਿਰ ਕੀਤਾ ਹੈ।
Such freebies have landed Punjab under a colossal debt of approx 3 Lac Cr due to which no govt including @BhagwantMann can make tangible progress,can’t give jobs,no development or infrastructure building possible!Now Aap has added 40K new debt just to repay old debt! Bad politics pic.twitter.com/Ifl3zY0S1b
— Sukhpal Singh Khaira (@SukhpalKhaira) November 26, 2022
ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ, ਅਜਿਹੀਆਂ ਮੁਫ਼ਤ ਸਹੂਲਤਾਂ ਨੇ ਪੰਜਾਬ ਨੂੰ ਲਗਭਗ 3 ਲੱਖ ਕਰੋੜ ਦੇ ਕਰਜ਼ੇ ਹੇਠ ਦੱਬ ਦਿੱਤਾ ਹੈ। ਇਸ ਕਾਰਨ ਮਾਨ ਸਰਕਾਰ ਸਮੇਤ ਕੋਈ ਵੀ ਸਰਕਾਰ ਠੋਸ ਤਰੱਕੀ ਨਹੀਂ ਕਰ ਸਕਦੀ, ਨੌਕਰੀਆਂ ਨਹੀਂ ਦੇ ਸਕਦੀ, ਕੋਈ ਵਿਕਾਸ ਜਾਂ ਬੁਨਿਆਦੀ ਢਾਂਚਾ ਬਣਾਉਣਾ ਸੰਭਵ ਨਹੀਂ। ਹੁਣ ‘ਆਪ’ ਨੇ ਪੁਰਾਣਾ ਕਰਜ਼ਾ ਮੋੜਨ ਲਈ 40 ਹਜ਼ਾਰ ਰੁਪਏ ਦਾ ਨਵਾਂ ਕਰਜ਼ਾ ਜੋੜਿਆ ਹੈ,,,,ਮਾੜੀ ਰਾਜਨੀਤੀ।