ਸੀਐਮ ਭਗਵੰਤ ਮਾਨ ਦੀ ‘ਜ਼ਿਆਦਾ ਖਾਧੀ-ਪੀਤੀ’ ‘ਤੇ ਮੱਚਿਆ ਹੰਗਾਮਾ, ‘ਆਪ’ ਨੇ ਘੇਰਿਆ ਖਹਿਰਾ

 ਸੀਐਮ ਭਗਵੰਤ ਮਾਨ ਦੀ ‘ਜ਼ਿਆਦਾ ਖਾਧੀ-ਪੀਤੀ’ ‘ਤੇ ਮੱਚਿਆ ਹੰਗਾਮਾ, ‘ਆਪ’ ਨੇ ਘੇਰਿਆ ਖਹਿਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨ ਫੇਰੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ ਲਾਏ ਜਾ ਰਹੇ ਹਨ। ਇਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਕੰਗ ਨੇ ਦਿੱਤਾ ਹੈ। ਉਹਨਾਂ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਘੇਰਿਆ ਹੈ। ਮਾਲਵਿੰਦਰ ਕੰਗ ਨੇ ਮੁੱਖ ਮੰਤਰੀ ਦਾ ਪੱਖ ਪੂਰਦਿਆਂ ਕਿਹਾ ਕਿ ਸੁਖਪਾਲ ਖਹਿਰਾ, ਮਾਨਯੋਗ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਜਾਅਲੀ ਖ਼ਬਰਾਂ ਦੇ ਸੌਦਾਗਰ ਤੇ ਝੂਠ ਦਾ ਚਸ਼ਮਾ ਹਨ।

After arriving in Germany, Chief Minister Bhagwant Mann invited global  companies to invest in Punjab

ਜਦੋਂ ਤੱਕ ਤੁਸੀਂ ਬਤਮੀਜ਼ੀ ਕਰਦੇ ਰਹੋਗੇ ਤੇ ਉਹ ਪੰਜਾਬ ਦੇ ਹਿੱਤਾਂ ਦੀ ਸੇਵਾ ਕਰਦੇ ਰਹਿਣਗੇ। ਸੁਖਪਾਲ ਖਹਿਰਾ ਨੇ ਕੱਲ੍ਹ ਟਵੀਟ ਕੀਤਾ ਕਿ ਮੈਂ ਸੁਖਪਾਲ ਖਹਿਰਾ ਨੇ ਕੱਲ ਟਵੀਟ ਕੀਤਾ ਕਿ ਮੈਂ @mealibdelhi ਨੂੰ ਇਹ ਸਪੱਸ਼ਟ ਕਰਨ ਦੀ ਬੇਨਤੀ ਕਰਦਾ ਹਾਂ ਕਿ ਸੀਐਮ ਭਗਵੰਤ ਮਾਨ ਨੂੰ ਫ੍ਰੈਂਕਫਰਟ ਤੋਂ ਦਿੱਲੀ ਵਾਪਸੀ ਯਾਤਰਾ ਦੌਰਾਨ ਕਿਉਂ ਉਤਾਰਿਆ ਗਿਆ ਸੀ ਕਿਉਂਕਿ ਭਾਰਤੀ ਕੌਂਸਲ ਜਨਰਲ ਜਰਮਨੀ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਕਿਉਂਕਿ ਉਨ੍ਹਾਂ ਦੇ ਅਧਿਕਾਰੀ ਸੀਐਮ ਭਗਵੰਤ ਮਾਨ ਵਰਗੇ ਪਤਵੰਤੇ ਵਿਅਕਤੀ ਦੇ ਨਾਲ ਜਾਂਦੇ ਹਨ? ਆਪ’ ਦੇ ਬੁਲਾਰੇ ਟਿੱਪਣੀ ਕਰਨ ਦੇ ਅਧਿਕਾਰਤ ਨਹੀਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ, indian Narrative ਦੀ ਖ਼ਬਰ ਹੈ

ਕਿ CM ਭਗਵੰਤ ਮਾਨ ਨੂੰ ਫ੍ਰੈਂਕਫਰਟ ਤੋਂ ਬਹੁਤ ਜ਼ਿਆਦਾ ਸ਼ਰਾਬ ਪੀਣ‌ ਕਾਰਨ ਫਲਾਈਟ ਵਿੱਚੋ ਉਤਾਰਿਆ ਗਿਆ ਹੈ। ਜੇਕਰ ਇਹ ਸਭ ਸੱਚ ਹੈ ਤਾਂ ਭਗਵੰਤ ਮਾਨ ਨੂੰ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ “ਗੱਲ ਬਦਲਾਓ ਦੀ ਹੋਈ ਸੀ ਸ਼ਰਾਬ ਦੀ ਨਹੀਂ। ਸੁਖਪਾਲ ਖਹਿਰਾ ਨੇ ਇੱਕ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਕਿਹਾ ਕਿ ਜੇ ਇਹ ਖ਼ਬਰ ਸਹੀ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਾਜਨੀਤੀ ਵਿੱਚ ਸ਼ਰਾਬੀਆਂ ਨੂੰ ਉਤਸ਼ਾਹਿਤ ਕਰਕੇ ਕੀ ਵੱਖਰਾ ਕਰ ਰਹੇ ਹਨ?

ਕੀ ਭਾਰਤ ਵਿੱਚ ਇਹ ਉਹਨਾਂ ਦੀ ਬਦਲਾਅ ਦੀ ਰਾਜਨੀਤੀ ਹੈ? ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਕਦੇ ਨੀਵਾਂ ਨਹੀਂ ਕੀਤਾ, ਜੋ ਭਗਵੰਤ ਮਾਨ ਵਾਰ-ਵਾਰ ਕਰ ਰਹੇ ਹਨ। ਦੱਸ ਦਈਏ ਕਿ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਮਾਨ ਤੇ ਇਲਜ਼ਾਮ ਲਾ ਰਹੇ ਹਨ ਜ਼ਿਆਦਾ ਡ੍ਰਿੰਕ ਕਰਨ ਕਰਕੇ ਸੀਐਮ ਦੀ ਹਾਲਤ ਨਾਸਾਜ਼ ਹੋਈ, ਜਿਸ ਕਰਕੇ ਉਹ ਇੱਕ ਦਿਨ ਲੇਟ ਪਰਤੇ। ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ’ਚ 24 ਘੰਟੇ ਦੀ ਦੇਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।’

 

Leave a Reply

Your email address will not be published.