ਸੀਐਮ ਨੇ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਮੇਲੇ ਦਾ ਕੀਤਾ ਉਦਘਾਟਨ, ਕਿਹਾ, ਖੇਤਾਂ ‘ਚ ਹੋਵੇਗੀ ਫ਼ਸਲਾਂ ਦੀ ਜਾਂਚ

 ਸੀਐਮ ਨੇ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਮੇਲੇ ਦਾ ਕੀਤਾ ਉਦਘਾਟਨ, ਕਿਹਾ, ਖੇਤਾਂ ‘ਚ ਹੋਵੇਗੀ ਫ਼ਸਲਾਂ ਦੀ ਜਾਂਚ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਪਸ਼ੂ ਮੇਲੇ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਪਸ਼ੂ ਮੇਲੇ ਦੌਰਾਨ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪੀ.ਏ.ਯੂ. ਦੇ ਉੱਪ ਕੁਲਪਤੀ ਡਾ.ਸਤਬੀਰ ਸਿੰਘ ਗੋਸਲ, ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਇੰਦਰਜੀਤ ਸਿੰਘ ਆਦਿ ਹੋਰ ਵੀ ਆਗੂ ਹਾਜ਼ਰ ਸਨ।

Image

ਉਹਨਾਂ ਨੇ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਿਸਮਾਂ ਦੇ ਤਿਆਰ ਕੀਤੇ ਬੀਜਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਮਾਨ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ, “ਜੇਕਰ ਕੋਈ ਕਿਸਾਨ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੈ, ਉਸ ਦਾ ਯੂਨੀਵਰਸਿਟੀ ਆਉਣ ਦਾ ਇੰਤਜ਼ਾਰ ਨਾ ਕੀਤਾ ਜਾਵੇ ਸਗੋਂ ਆਪ ਖੇਤਾਂ ਵਿਚ ਜਾ ਕੇ ਦੇਖੋ ਕੇ ਸਮੱਸਿਆ ਕੀ ਹੈ।”

Image

ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਵੀ ਉਪਜਾਊ ਹੈ ਅਤੇ ਸਾਡੀ ਕੌਮ ਵੀ ਮਿਹਨਤੀ ਹੈ ਪਰ ਪਰੇਸ਼ਾਨੀ ਇਹੀ ਹੈ ਕਿ ਜੇਕਰ ਫ਼ਸਲ ਨੂੰ ਕੋਈ ਬੀਮਾਰੀ ਲੱਗੀ ਹੈ ਤਾਂ ਉਸ ਨੂੰ ਹੱਲ ਕਿਸ ਤਰ੍ਹਾਂ ਕੀਤਾ ਜਾਵੇ। ਉਹਨਾਂ ਕਿਹਾ ਕਿ ਸਮੱਸਿਆ ਅਤੇ ਹੱਲ ਦੇ ਵਿਚਾਲੇ ਜਿਹੜਾ ਫ਼ਰਕ ਹੈ, ਉਸ ਨੂੰ ਘੱਟ ਕਰਨਾ ਪਵੇਗਾ।

Image

ਉਨ੍ਹਾਂ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਆਪਣੀ ਜ਼ਮੀਨ ਦੀ ਕਾਮਯਾਬੀ ਕਿਸਾਨਾਂ ਨੂੰ ਦਿਖਾਵੇ ਫਿਰ ਹੀ ਕਿਸਾਨ ਭਰੋਸਾ ਕਰ ਸਕਣਗੇ। ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਹੋਰ ਫ਼ਸਲਾਂ ‘ਤੇ ਵੀ ਐੱਮ.ਐੱਸ.ਪੀ. ਦਿੱਤੀ ਜਾਵੇ ਤਾਂ ਕਿਸਾਨ ਬਾਕੀ ਫ਼ਸਲਾਂ ਵੀ ਖ਼ੁਸ਼ੀ-ਖ਼ੁਸ਼ੀ ਲਗਾਉਣਗੇ।  ਪਰਾਲੀ ਦੀ ਸਮੱਸਿਆ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਲਹਿਰਾਗਾਗਾ ਕੋਲ ਇਕ ਪਲਾਂਟ ਲਾਇਆ ਗਿਆ ਹੈ, ਜਿੱਥੇ ਰੋਜ਼ਾਨਾ ਇਕ ਟਨ ਤੱਕ ਦੀ ਪਰਾਲੀ ਜਾਵੇਗੀ ਤੇ ਉਸ ਤੋਂ ਗੈਸਾਂ ਦਾ ਉਤਪਾਦ ਕੀਤਾ ਜਾਵੇਗਾ।

ਮਾਨ ਨੇ ਕਿਹਾ ਕਿ ਅਸੀਂ ਵੇਰਕਾ ਨੂੰ ਦੁੱਗਣਾ ਕਰ ਰਹੇ ਹਾਂ ਕਿਉਂਕਿ ਵੇਰਕਾ ਦਾ ਹਰ ਸਾਮਾਨ ਦੁਨੀਆ ‘ਚ ਕਿਤੇ ਨਹੀਂ ਮਿਲਦਾ। ਮਾਨ ਨੇ ਕਿਹਾ ਕਿ ਸਭ ਤੋਂ ਵਧ ਕੇਂਦਰ ਨੂੰ ਝੋਨਾ ਪੰਜਾਬ ਦਿੰਦਾ ਹੈ ਪਰ ਹੁਣ ਕੇਂਦਰ ਆਪਣੀ ਜ਼ਰੂਰਤ ਹੋਰ ਸੂਬਿਆਂ ਤੋਂ ਪੂਰੀ ਕਰੀ ਜਾ ਰਿਹਾ ਹੈ ਅਤੇ ਪੰਜਾਬ ਨੂੰ ਨਜ਼ਰਅੰਦਾਜ ਕਰ ਰਹੀ ਹੈ। ਝੋਨੇ ਦੇ ਰੂਪ ‘ਚ ਅਸੀਂ ਆਪਣਾ ਪਾਣੀ ਦੇ ਰਹੇ ਹਾਂ ਤੇ ਜੇ ਪੰਜਾਬ ਕਿਸੇ ਪਾਣੀ ਵਾਲੀ ਕੰਪਨੀ ਨਾਲ ਪਾਣੀ ਦੇ ਉਦਯੋਗ ਸੰਬੰਧੀ ਗੱਲ ਕੀਤੀ ਹੁੰਦੀ ਤਾਂ ਅਸੀਂ ਅੱਗੇ ਹੋਣਾ ਸੀ ਪਰ ਹੁਣ ਤਾਂ ਪੰਜਾਬ ਦੇ ਪਾਣੀ ਦਾ ਪੱਧਰ ਤੀਜੀ ਲੇਅਰ ‘ਤੇ ਆ ਗਿਆ ਹੈ।

 

Leave a Reply

Your email address will not be published.