ਸੀਐਮ ਠਾਕੁਰ ਨੇ ਮੀਂਹ ਨਾਲ ਜਾਨਾਂ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ 4 ਲੱਖ ਰੁਪਏ

 ਸੀਐਮ ਠਾਕੁਰ ਨੇ ਮੀਂਹ ਨਾਲ ਜਾਨਾਂ ਗਵਾਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ 4 ਲੱਖ ਰੁਪਏ

ਹਿਮਾਚਲ ਵਿੱਚ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਮੀਂਹ ਦੇ ਕਾਰਨ ਮੰਡੀ ਜਿਲ੍ਹੇ ਦੇ ਕਾਸ਼ਨ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ’ਤੇ ਸੀਐੱਮ ਜੈਰਾਮ ਠਾਕੁਰ ਨੇ ਕਿਹਾ ਕਿ, “ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਵਿੱਤ ਮਦਦ ਦਿੱਤੀ ਜਾਵੇਗੀ।

ਸੀਐਮ ਠਾਕੁਰ ਸੋਮਵਾਰ ਨੂੰ ਮੰਡੀ ਦੇ ਨਾਚਮ ਇਲਾਕੇ ਦੇ ਕਾਸ਼ਨ ਦੇ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ। ਉੱਥੇ ਉਹਨਾਂ ਨੇ ਪੀੜਿਤ ਪਰਿਵਾਰ ਨੂੰ ਮਿਲ ਕੇ ਦੁਖ ਪ੍ਰਗਟਾਇਆ ਅਤੇ ਨੁਕਸਾਨ ਦਾ ਜਾਇਜ਼ਾ ਵੀ ਲਿਆ। ਇਸ ਘਟਨਾ ’ਤੇ ਸੀਐੱਮ ਠਾਕੁਰ ਨੇ ਟਵੀਟ ਕਰਕੇ ਲਿਖਿਆ ਕਿ, ਮੰਡੀ ਦੇ ਕਾਸ਼ਨ ਵਿੱਚ ਕੁਦਰਤੀ ਆਫ਼ਤ ਕਾਰਨ ਹੋਏ ਜਾਨੀ ਨੁਕਸਾਨ ਨੂੰ ਦੇਖ ਕੇ ਮਨ ਦੁੱਖੀ ਹੈ।

ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਬਹੁਤ ਭਾਵੁਕ ਹਾਂ। ਪਰਮਾਤਮਾ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਬਲ ਬਖਸ਼ੇ। ਉਹਨਾਂ ਨੇ ਇਹ ਵੀ ਲਿਖਿਆ ਕਿ, “ਦੁੱਖ ਦੀ ਇਸ ਘੜੀ ਵਿੱਚ ਅਸੀਂ ਸਾਰੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸੀਐੱਮ ਨੇ ਕਿਹਾ ਕਿ, “ਪਰਿਵਾਰ ਦੀ ਇਹ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸੀਐੱਮ ਨੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਨਾਲ ਕੰਮ ਲੈਣ ਦੀ ਸਲਾਹ ਦਿੱਤੀ।

Leave a Reply

Your email address will not be published.