ਸੀਐਮ ਚੰਨੀ 2 ਸੀਟਾਂ ਤੋਂ ਲੜਨਗੇ ਚੋਣ, ਕੀ ਚੰਨੀ ਹੀ ਹੋਣਗੇ ਕਾਂਗਰਸ ਦਾ ਸੀਐਮ ਚਿਹਰਾ?

ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਸਾਰੇ ਸਿਆਸੀ ਲੀਡਰ ਨਾਮਜ਼ਦਗੀਆਂ ਕਰ ਰਹੇ ਹਨ। ਪਰ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੀਐਮ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜਨਗੇ।

ਇਸ ਦਾ ਸਿਆਸੀ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਕਾਂਗਰਸ ਚੰਨੀ ਨੂੰ ਲੈ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਕਿਉਂ ਕਿ ਦੋ ਸੀਟਾਂ ਤੋਂ ਚੋਣ ਲੜ ਕੇ ਪਾਰਟੀ ਨੇ ਇਹ ਸੁਨੇਹਾ ਦਿੱਤਾ ਹੈ ਕਿ ਅਗਲਾ ਸੀਐਮ ਉਮੀਦਵਾਰ ਉਹੀ ਹੋਵੇਗਾ।

ਦਰਅਸਲ ਪੰਜਾਬ ਦੀ ਸਿਆਸਤ ਵਿੱਚ ਮਾਲਵਾ ਖੇਤਰ ਦਾ ਬਹੁਤ ਮਹੱਤਵ ਹੈ ਅਤੇ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਾਲਵਾ ਜਿੱਤਦਾ ਹੈ, ਸਮਝੋ ਕਿ ਸੂਬੇ ਵਿੱਚ ਉਸ ਪਾਰਟੀ ਦੀ ਸਰਕਾਰ ਬਣ ਗਈ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਸੀਟਾਂ ਮਾਲਵੇ ਵਿੱਚ ਹੀ ਹਨ। 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਇਸ ਖੇਤਰ ਵਿੱਚ 40 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਮਾਝਾ ਅਤੇ ਦੁਆਬਾ ਹੋਰ ਮਹੱਤਵਪੂਰਨ ਖੇਤਰ ਮੰਨੇ ਜਾਂਦੇ ਹਨ। ਮਾਝੇ ਵਿੱਚ 25 ਅਤੇ ਦੁਆਬੇ ਵਿੱਚ 23 ਵਿਧਾਨ ਸਭਾ ਸੀਟਾਂ ਹਨ।
ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਮਾਝੇ ਵਿੱਚ 22 ਅਤੇ ਦੋਆਬੇ ਵਿੱਚ 15 ਸੀਟਾਂ ਜਿੱਤੀਆਂ ਸਨ। ਵੈਸੇ ਕਾਂਗਰਸ ਨੇ ਸੂਬੇ ਦੀ ਭਦੌੜ (ਰਾਖਵੀਂ) ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਨਾ ਸਿਰਫ਼ ਦਲਿਤ ਸਿੱਖ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਜੂਆ ਖੇਡਿਆ ਹੈ, ਬਲਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਮਜ਼ਬੂਤ ਕਿਲ੍ਹੇ ਨੂੰ ਢਾਹ ਲਾਉਣ ਦੀ ਸਿਆਸੀ ਚਾਲ ਚੱਲੀ ਹੈ।
ਇਸ ਵੇਲੇ ਭਦੌੜ ਸੀਟ ‘ਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਚੰਨੀ ਦੇ ਨਾਂ ਦਾ ਐਲਾਨ ਉਨ੍ਹਾਂ ਦੀ ਰਵਾਇਤੀ ਸੀਟ ਚਮਕੌਰ ਸਾਹਿਬ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ ਐਤਵਾਰ ਨੂੰ ਜਾਰੀ ਉਮੀਦਵਾਰਾਂ ਦੀ ਅੰਤਿਮ ਸੂਚੀ ‘ਚ ਕਾਂਗਰਸ ਨੇ ਉਨ੍ਹਾਂ ਨੂੰ ਭਦੌੜ ਸੀਟ ਤੋਂ ਮੈਦਾਨ ‘ਚ ਉਤਾਰ ਕੇ ਮਾਸਟਰਸਟ੍ਰੋਕ ਖੇਡਿਆ ਹੈ, ਤਾਂ ਜੋ ਉਹ ਇੱਥੋਂ ‘ਆਪ’ ਨੂੰ ਹਰਾਉਣ ‘ਚ ਵੀ ਇਹ ਦੋਵੇਂ ਸੀਟਾਂ ਪੰਜਾਬ ਦੇ ਮਾਲਵਾ ਖੇਤਰ ਦੀਆਂ ਹਨ, ਜਿੱਥੇ ਅਜੇ ਵੀ ਕਾਂਗਰਸ ਦਾ ਕਾਫੀ ਸਮਰਥਨ ਹੈ।
