ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਥਿਤ ਵਜ਼ੀਫਾ ਘਪਲੇ ਖਿਲਾਫ਼ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਮੁਖੀ ਪਟਿਆਲਾ ਪਹੁੰਚੇ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਨੇੜੇ ਪੁੱਡਾ ਗਰਾਊਂਡ ‘ਚ ਵਿਸ਼ਾਲ ਧਰਨਾ ਦਿੱਤਾ, ਹਾਲਾਂਕਿ ਹਜ਼ਾਰਾਂ ਦੀ ਗਿਣਤੀ ‘ਚ ਵਰਕਰਾਂ ਨੂੰ ਰਾਹ ‘ਚ ਰੋਕ ਲਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 64 ਕਰੋੜ ਦੇ ਵਜ਼ੀਫਾ ਘਪਲੇ ਦੇ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੁਲਸ ਵੱਲੋਂ ਬੈਰੀਕੇਡ ਲਾਏ ਗਏ ਸਨ ਅਤੇ ਭਾਰੀ ਗਿਣਤੀ ‘ਚ ਧਰਨੇ ਵਾਲੀ ਥਾਂ ‘ਤੇ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਜਿਵੇਂ ਹੀ ਪਾਰਟੀ ਵਰਕਰ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਗੇ ਵਧੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਇਸ ਦੇ ਬਾਵਜੂਦ ਬੈਂਸ ਅੱਗੇ ਵਧਦੇ ਰਹੇ।
Vodafone-Idea ਅਪਣੇ ਗਾਹਕਾਂ ਨੂੰ ਦੇ ਸਕਦਾ ਵੱਡਾ ਝਟਕਾ! ਦੇਖੋ ਪੂਰੀ ਖ਼ਬਰ
ਪੁਲਿਸ ਨੂੰ ਇਸ ‘ਤੇ ਲਾਠੀਚਾਰਜ ਕਰਨਾ ਪਿਆ। ਲਾਠੀਚਾਰਜ ਕਾਰਨ ਬਹੁਤ ਸਾਰੇ ਹਮਾਇਤੀ ਪਿੱਛੇ ਹਟ ਗਏ, ਜਦਕਿ ਬੈਂਸ ਉਥੇ ਧਰਨੇ ‘ਤੇ ਬੈਠੇ ਰਹੇ। ਬੈਂਸ ਨੇ ਕਿਹਾ ਕਿ ਉਹ ਘੇਰਾਬੰਦੀ ਕਰਨ ਆਏ ਹਨ ਅਤੇ ਘੇਰਾਬੰਦੀ ਕਰ ਕੇ ਹੀ ਜਾਣਗੇ, ਚਾਹੇ ਪੰਜਾਬ ਪੁਲਿਸ ਲਾਠੀਚਾਰਜ ਕਰੇ ਜਾਂ ਗੋਲੀਆਂ ਚਲਾਉਣ।
