News

ਸੀਐਮ ਕੇਜਰੀਵਾਲ ਨਾਲ ਵਰਚੂਅਲ ਮੀਟਿੰਗ ’ਚ ਹਿੱਸਾ ਲੈਣ ਲਈ ਮੁੱਖ ਮੰਤਰੀ ਮਾਨ ਪਹੁੰਚੇ ਮੋਹਾਲੀ

ਅਰਵਿੰਦ ਕੇਜਰੀਵਾਲ ਨਾਲ ਵਰਚੂਅਲ ਮੀਟਿੰਗ ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ। ਭਗਵੰਤ ਮਾਨ ਦੇ ਨਾਲ ਕੈਬਨਿਟ ਮੰਤਰੀ ਤੇ ਹੋਰ ਵਿਧਾਇਕ ਵੀ ਮੁਹਾਲੀ ਪਹੁੰਚੇ। ‘ਆਪ’ ਦੇ ਦਿੱਲੀ ਵਿਧਾਇਕ ਰਾਘਵ ਚੱਢਾ ਵੀ ਮੌਜੂਦ ਹਨ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ, ਸਾਡੀ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ। ਹਸਤਾਖ਼ਰ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ, ਰਿਸ਼ਵਤਖੋਰੀ ਨੂੰ ਰੋਕਣ ਲਈ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਸਮੇਂ ਸਿਰ ਦਫ਼ਤਰ ਜਾ ਕੇ ਕੰਮ ਕਰਵਾਉਣਾ ਚਾਹੀਦਾ ਹੈ ਤਾਂ ਜੋ ਰਿਸ਼ਵਤ ਨੂੰ ਵਧਾਵਾ ਨਾ ਮਿਲੇ।

Click to comment

Leave a Reply

Your email address will not be published.

Most Popular

To Top