Punjab

ਦਿੱਲੀ ਸੀਐਮ ਕੇਜਰੀਵਾਲ ਦੀ ਮਹਾਂਪੰਚਾਇਤ ’ਚ ਲੋਕਾਂ ਦਾ ਭਾਰੀ ਇਕੱਠ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਉਹਨਾਂ ਦੀ ਇਹ ਰੈਲੀ ਕਿਸਾਨਾਂ ਦੇ ਹੱਕ ‘ਚ ਕੀਤੀ ਜਾ ਰਹੀ ਹੈ। ਮੋਗਾ ਦੇ ਬਾਘਾਪੁਰਾਣਾ ‘ਚ AAP ਦੀ ਕਿਸਾਨ ਮਹਾਪੰਚਾਇਤ ਹੋ ਰਹੀ ਹੈ। ਉੱਥੇ ਹੀ ਭਗਵੰਤ ਮਾਨ ਨੇ ਮੋਦੀ ਸਰਕਾਰ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਕਿਹਾ ਕਿ ਮਹਾਂਪੰਚਾਇਤ ਦੌਰਾਨ ਕੋਰੋਨਾ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਕੇਜਰੀਵਾਲ ਵੀ ਕੋਰੋਨਾ ਦੀ ਨੈਗੀਟਿਵ ਰਿਪੋਰਟ ਨਾਲ ਲੈ ਕੇ ਆਏ ਹਨ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ‘ਚ ਅੱਜ ਬਾਘਾ ਪੁਰਾਣਾ ਦੀ ਅਨਾਜ ਮੰਡੀ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ। ਭਗਵੰਤ ਮਾਨ ਸਣੇ ‘ਆਪ’ ਦੇ ਕਈ ਲੀਡਰ ਸ਼ਾਮਲ ਹੋਣਗੇ। ਵੱਡੀ ਗਿਣਤੀ ‘ਚ ਲੋਕ ਰੈਲੀ ‘ਚ ਪਹੁੰਚ ਰਹੇ ਹਨ। ਲੋਕਾਂ ਦਾ ਹੌਂਸਲਾ ਪੂਰੀ ਤਰ੍ਹਾਂ ਬੁਲੰਦ ਹੈ।

ਇਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਚੁਣ ਚੁਣ ਕੇ ਨਿਸ਼ਾਨੇ ਸਾਧੇ। ਇੰਨਾ ਹੀ ਨਹੀਂ ਉਹਨਾਂ ਸੁਖਬੀਰ ਬਾਦਲ ਨੂੰ ਕੋਰੋਨਾ ਹੋਣ ‘ਤੇ ਰੈਲੀ ‘ਚ ਪਹੁੰਚੇ ਲੋਕਾਂ ਤੋਂ ਤਾੜੀਆਂ ਵੀ ਮਰਵਾਈਆਂ ‘ਤੇ ਨਾਲ ਹੀ ਰੱਬ ਨੂੰ ਉਹਨਾਂ ਦੀ ਦੁਆ ਜਲਦੀ ਕਬੂਲ ਕਰਨ ਦੀ ਗੱਲ ਵੀ ਆਖੀ।

Click to comment

Leave a Reply

Your email address will not be published. Required fields are marked *

Most Popular

To Top