News

ਸੀਐਮ ਕੇਜਰੀਵਾਲ ਦਾ 20 ਨਵੰਬਰ ਦਾ ਪੰਜਾਬ ਦਾ ਦੌਰਾ ਮੁਲਤਵੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਪੰਜਾਬ ਇੱਕ ਦਿਨ ਦੌਰੇ ਤੇ ਆਉਣਾ ਸੀ ਪਰ ਹੁਣ ਉਹਨਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

Delhi: Arvind Kejriwal writes to all CMs, requests them for spare oxygen

ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਅਤੇ ਆਗੂ ਕਿਸਾਨਾਂ ਦੇ ਜਸ਼ਨ ‘ਚ ਸ਼ਾਮਲ ਹੋਣਗੇ। ਇਸ ਲਈ ਅਰਵਿੰਦ ਕੇਜਰੀਵਾਲ ਜੀ ਦਾ ਕੱਲ੍ਹ ਦਾ ਪੰਜਾਬ ਦੌਰਾ ਮੁਲਤਵੀ ਕੀਤਾ ਜਾ ਰਿਹਾ ਹੈ।

ਹੁਣ 22 ਨਵੰਬਰ ਨੂੰ ਮੋਗਾ ਪਹੁੰਚਣਗੇ ਅਰਵਿੰਦ ਕੇਜਰੀਵਾਲ ਜੀ। ਉਹਨਾਂ ਦੀ ਪਾਰਟੀ ਦਾ ਇੱਕ ਇੱਕ ਵਾਲੰਟੀਅਰ, ਆਗੂ ਅਤੇ ਵਿਧਾਇਕ ਇਸ ਜਸ਼ਨ ਵਿੱਚ ਸ਼ਾਮਲ ਹੋਵੇਗਾ। 22 ਤਰੀਕ ਨੂੰ ਉਹ ਪੰਜਾਬ ਵਿੱਚ ਆ ਕੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਕਰਨਗੇ ਅਤੇ ਤੀਜੀ ਗਾਰੰਟੀ ਦਾ ਐਲਾਨ ਕਰਨਗੇ।

Click to comment

Leave a Reply

Your email address will not be published.

Most Popular

To Top