ਸੀਐਮ ਕੇਜਰੀਵਾਲ ਦਾ ਦਾਅਵਾ, ‘ਪੰਜਾਬ ਵਿੱਚ ‘ਆਪ’ ਨੂੰ ਬਹੁਮਤ ਮਿਲੇਗਾ’

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ 18 ਫਰਵਰੀ ਤੱਕ ਪੰਜਾਬ ਫੇਰੀ ਤੇ ਹਨ। ਅੱਜ ਲੁਧਿਆਣਾ ਵਿੱਚ ਪਹੁੰਚ ਕੇਜਰੀਵਾਲ ਨੇ ਕਿਹਾ ਕਿ, “ਜੇ ਸਰਕਾਰ ਬਣੀ ਤਾਂ ਮੈਂ ਪੰਜਾਬ ਦੀ ਸੁਰੱਖਿਆ ਕਰਾਂਗਾ।” ਇਸ ਮੌਕੇ ਉਹਨਾਂ ਕਿਹਾ ਕਿ, “ਕਾਂਗਰਸ ਐਮਪੀ ਰਵਨੀਤ ਬਿੱਟੂ ਆਪਣੇ ਬਿਆਨ ’ਤੇ ਖੁਦ ਹੀ ਹੱਸ ਪੈਂਦੇ ਹਨ।

ਉਹਨਾਂ ਐਸਵਾਈਐਲ ਬਾਰੇ ਕਿਹਾ ਕਿ, “ਮੇਰੇ ਸਟੈਂਡ ਨਾਲ ਕੋਈ ਫਰਕ ਨਹੀਂ ਪੈਣਾ, ਪਾਰਟੀਆਂ ਸਿਆਸਤ ਕਰਦੀਆਂ ਹਨ।” ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤ ਗਿਆ ਕਿ ਪੰਜਾਬ ਵਿੱਚ ਉਹਨਾਂ ਨੂੰ ਪੂਰਨ ਬਹੁਮਤ ਮਿਲੇਗਾ। ਉਹਨਾਂ ਨੇ ਅਪੀਲ ਕੀਤੀ ਕਿ, “ਭਗਵੰਤ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ।” ਬੇਅਦਬੀਆਂ ਦੇ ਮੁੱਦੇ ’ਤੇ ਬੋਲਦਿਆਂ ਉਹਨਾਂ ਕਿਹਾ ਕਿ, “ਸਰਕਾਰਾਂ ਇਸ ਮੁੱਦੇ ’ਤੇ ਸਿਆਸਤ ਕਰਦੀਆਂ ਆਈਆਂ ਹਨ।
ਉਹਨਾਂ ਕਿਹਾ ਕਿ, “ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਾਥ ਦਿੰਦੇ ਰਹੇ, ਜਿਸ ਕਰਕੇ ਹਾਲ ਤੱਕ ਇਨਸਾਫ਼ ਨਹੀਂ ਮਿਲਿਆ। ਜੇ ਸਜ਼ਾ ਦਿੱਤੀ ਹੁੰਦੀ ਤਾਂ ਦੁਬਾਰਾ ਬੇਅਦਬੀ ਨਹੀਂ ਹੋਣੀ ਸੀ।” ਉਹਨਾਂ ਨਸ਼ੇ ਤੇ ਬੋਲਦਿਆਂ ਕਿਹਾ ਕਿ, “ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ, ਜਿਸ ’ਤੇ ਠੱਲ੍ਹ ਪਾਈ ਜਾਵੇਗੀ।”
ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ, “ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਉਹਨਾਂ ਦਾ ਪਹਿਲਾ ਕਰਤੱਵ ਹੋਵੇਗਾ।” ਕੇਜਰੀਵਾਲ ਨੇ ਇਸ ਦੌਰਾਨ ਐਸਵਾਈਐਲ ਦੇ ਮੁੱਦੇ ’ਤੇ ਵੀ ਕਿਹਾ ਕਿ, “ਮੇਰੇ ਸਟੈਂਡ ਲੈਣ ਨਾਲ ਕੁਝ ਨਹੀਂ ਹੋਵੇਗਾ, ਮਾਮਲਾ ਕੋਰਟ ਵਿੱਚ ਹੈ ਅਤੇ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਸਲਾ ਹੱਲ ਹੋਵੇ।”
