News

ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ, 25 ਨਵੰਬਰ ਨੂੰ ਹੋਵੇਗੀ ਸੁਣਵਾਈ

ਏਜੀ ਹਰਿਆਣਾ ਬਲਦੇਵ ਰਾਜ ਮਹਾਜਨ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ ਕਰਨ ਲਈ ਏਜੀ ਹਰਿਆਣਾ ਦੀ ਸਹਿਮਤੀ ਦੀ ਮੰਗ ਕਰਨ ਵਾਲੀ ਅਦਾਲਤ ਦੀ ਮਾਣਹਾਨੀ ਪਟੀਸ਼ਨ ਵਿੱਚ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਵੱਲੋਂ ਦਾਇਰ ਅਰਜ਼ੀ ਤੇ ਮੰਗਲਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਦੀ ਸੁਣਵਾਈ ਹੁਣ 25 ਨਵੰਬਰ ਨੂੰ ਹੋਵੇਗੀ।

Navjot Singh Sidhu meets Rahul Gandhi in Delhi amid turbulence in Punjab  Congress | Latest News India - Hindustan Times

ਪਰਮਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੁਣਵਾਈ ਅਧੀਨ ਡਰੱਗ ਮਾਮਲਿਆਂ ਬਾਰੇ ਪਟੀਸ਼ਨ ਦੀ ਹਰ ਸੁਣਵਾਈ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤੇ ਜਾਂਦੇ ਹਨ ,ਜੋ ਕਿ ਅਦਾਲਤ ’ਤੇ ਦਬਾਓ ਪਾਉਣ ਅਤੇ ਅਦਾਲਤ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਸਿੱਧੂ ਸਿਸਟਮ ਦੇ ਖਿਲਾਫ ਜਾ ਕੇ ਇਹ ਕੰਮ ਕਰ ਰਹੇ ਹਨ।

Click to comment

Leave a Reply

Your email address will not be published.

Most Popular

To Top