ਸਿੱਧੂ ਮੂਸੇਵਾਲਾ ਮਾਮਲਾ: ਮਾਸਟਰਮਾਈਂਡ ਸਚਿਨ ਥਾਪਨ ਗ੍ਰਿਫਤਾਰ, ਲਾਰੈਂਸ ਦੇ ਭਰਾ ਦੀ ਵੀ ਮਿਲੀ ਲੋਕੇਸ਼ਨ

 ਸਿੱਧੂ ਮੂਸੇਵਾਲਾ ਮਾਮਲਾ: ਮਾਸਟਰਮਾਈਂਡ ਸਚਿਨ ਥਾਪਨ ਗ੍ਰਿਫਤਾਰ, ਲਾਰੈਂਸ ਦੇ ਭਰਾ ਦੀ ਵੀ ਮਿਲੀ ਲੋਕੇਸ਼ਨ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਦੀ ਲੋਕੇਸ਼ਨ ਵੀ ਕੀਨੀਆ ਵਿੱਚ ਮਿਲੀ ਹੈ। ਇਹ ਦੋਵੇਂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਫਰਜ਼ੀ ਪਾਸਪੋਰਟਾਂ ਤੇ ਭਾਰਤ ਛੱਡ ਕੇ ਵਿਦੇਸ਼ ਭਜ ਗਏ ਸਨ।

ਇਸ ਦਾ ਪਾਤ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਸਚਿਨ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸਚਿਨ ਨੂੰ ਫਰਜ਼ੀ ਪਾਸਪੋਰਟ ਜ਼ਰੀਏ ਅਜ਼ਰਬਾਈਜਾਨ ਪਹੁੰਚਣ ਤੇ ਕਰੀਬ ਇੱਕ ਮਹੀਨਾ ਪਹਿਲਾਂ ਫੜਿਆ ਗਿਆ ਸੀ ਜਿਸ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਦਿੱਤੀ ਗਈ ਸੀ।

ਇਹ ਪਤਾ ਲੱਗਣ ਤੋਂ ਤੁਰੰਤ ਬਾਅਦ ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਸਚਿਨ ਥਾਪਨ ਦਾ ਪੂਰਾ ਕ੍ਰਿਮੀਨਲ ਰਿਕਾਰਡ ਮੰਗਿਆ ਹੈ। ਗ੍ਰਿਫ਼ਤਾਰੀ ਵਾਰੰਟ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਦੀ ਇਸ ਮਾਮਲੇ ਵਿੱਚ ਭੂਮਿਕਾ ਬਾਰੇ ਵੀ ਰਿਪੋਰਟ ਮੰਗੀ ਗਈ ਹੈ। ਉਸ ਨੂੰ ਅਜ਼ਰਬਾਈਜਾਨ ਤੋਂ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ।

ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਤੇ ਗੋਲਡੀ ਬਰਾੜ ਦੇ ਨਾਲ ਸਚਿਨ ਥਾਪਨ ਅਤੇ ਅਨਮੋਲ ਵੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਹਨ। ਮੂਸੇਵਾਲਾ ਨੂੰ ਕਤਲ ਕਰਨ ਤੋਂ ਪਹਿਲਾਂ ਲਾਰੈਂਸ ਨੇ ਉਹਨਾਂ ਦੇ ਨਕਲੀ ਪਾਸਪੋਰਟ ਬਣਾਏ ਸਨ ਇਸ ਦੇ ਆਧਾਰ ਤੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਸਚਿਨ ਥਾਪਨ ਨੇ ਬਾਅਦ ਵਿੱਚ ਇੱਕ ਟੀਵੀ ਚੈਨਲ ਨੂੰ ਫੋਨ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

 

Leave a Reply

Your email address will not be published.