Business

ਸਿੱਧੂ ਮੂਸੇਵਾਲਾ ਨੂੰ ਚਕੇਗੀ ਪੁਲਿਸ? ਕਰਤਾ ਨਵਾਂ ਐਲਾਨ Sidhu Moose wala

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਪੁਲਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਇਕ ਹੋਰ ਕਰ ਦਿੱਤਾ ਗਿਆ ਹੈ। ਅਸਲ ਵਿਚ ਪੰਜਾਬ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਆਰਮਸ ਐਕਟ ਦੇ ਕੇਸ ਵਿੱਚੋਂ ਮਿਲੀ ਅਗਾਊਂ ਜ਼ਮਾਨਤ ਰੱਦ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਜਾ ਰਹੀ ਹੈ। ਸਿੱਧੂ ਖ਼ਿਲਾਫ਼ ਕਰਾਈਮ ਬ੍ਰਾਂਚ ਨੇ ਹਿੰਸਾ ਤੇ ਬੰਦੂਕ ਸਭਿਆਚਾਰ ਨੂੰ ਸਾਹਿਤ ਕਰਨ ਦੇ ਦੋਸ਼ ਵਿੱਚ ਇਕ ਹੋਰ ਕੇਸ ਦਰਜ ਕੀਤਾ ਹੈ।

ਦੱਸ ਦੇਈਏ ਕਿ ਸਿਧੂ ਮੁਸੇ ਵਾਲਾ ਦਾ ਨਵਾਂ ਗੀਤ “ਸੰਜੂ” ਕੁਝ ਹੀ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਈ ਸਮਾਜਿਕ ਜਥੇਬੰਦੀਆਂ ਸਣੇ ਪੁਲਸ ਅਧਿਕਾਰੀਆਂ ਵੱਲੋਂ ਵੀ ਇਸ ਗਾਣੇ ਤੇ ਇਤਰਾਜ਼ ਜਤਾਇਆ ਗਿਆ ਸੀ। ਉਧਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ADGP ਡਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਦੱਸਿਆ ਹੈ ਸਿੱਧੂ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ ਉਸ ਦਾ ਗਾਣਾ ਸੰਜੂ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ਤੇ ਟ੍ਰੈਂਡ ਕਰ ਰਿਹਾ ਹੈ। ਗਾਣੇ ਵਿਚ ਹਥਿਆਰਾਂ ਦੀ ਵਰਤੋਂ ਅਤੇ ਵੱਖ-ਵੱਖ f.i.r. ਬਾਰੇ ਸ਼ੇਖ਼ੀ ਮਾਰਨੀ ਅਜਿਹੀ ਗੱਲਾਂ ਕਾਰਨ ਇਹ ਕੇਸ ਆਰਮਸ ਐਕਟ ਦੇ ਅਧੀਨ ਦਰਜ ਕੀਤਾ ਗਿਆ ਹੈ। ਡੀਜੀਪੀ ਮੁਤਾਬਕ ਪੁਲਿਸ ਜਲਦ ਹੀ high court ਦੁਆਰਾ ਦਿੱਤੀ ਗਈ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਦਾਇਰ ਕਰੇਗੀ।

ਬੀਤੇ ਦਿਨੀਂ ਹੀ ਸੰਗਰੂਰ ਅਦਾਲਤ ਵੱਲੋਂ ਸਿੱਧੂ ਮੂਸੇਵਾਲੇ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਅਤੇ ਜ਼ਮਾਨਤ ਤੋਂ ਇਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਸੰਜੂ ਗੀਤ ਰਿਲੀਜ਼ ਕਰਕੇ ਆਪਣੇ ਉੱਪਰ ਹੋਏ ਕੇਸਾਂ ਦਾ ਬੁਰੀ ਤਰਾਂ ਮਜ਼ਾਕ ਉਡਾਇਆ ਸੀ ਅਤੇ ਆਪਣੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਉੱਤੇ ਲੱਗੇ ਟਾਡਾ ਕਿਸ ਦੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਸਿੱਧੂ ਮੂਸੇ ਵਾਲੇ ਨੂੰ ਇਕ ਵਾਰ ਸ਼ਿਕੰਜੇ ਵਿੱਚ ਲੈ ਲਿਆ ਹੈ।

Click to comment

Leave a Reply

Your email address will not be published. Required fields are marked *

Most Popular

To Top