ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੇਲ ਰਾਹੀਂ ਮਿਲੀ ਧਮਕੀ, FIR ਹੋਈ ਦਰਜ

 ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੇਲ ਰਾਹੀਂ ਮਿਲੀ ਧਮਕੀ, FIR ਹੋਈ ਦਰਜ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਧਮਕੀ ਭਰੀ ਈਮੇਲ ਭੇਜੀ ਗਈ ਹੈ। ਇਹ ਮਾਮਲਾ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਮਾਨਸਾ ਸਦਰ ਥਾਣੇ ਵਿੱਚ ਧਾਰਾ 384 ਅਤੇ 506 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਰਾਜਸਥਾਨ ਚੋਂ ਟਰੇਸ ਕੀਤਾ ਹੈ। ਪੁਲਿਸ ਦੀ ਟੀਮ ਰਾਜਸਥਾਨ ਲਈ ਰਵਾਨਾ ਹੋ ਚੁੱਕੀ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਤੇ ਪਾਕਿਸਤਾਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਹ ਮਾਮਲਾ ਪੰਜਾਬ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।

ਇਸ ਵਾਰ ਗੈਂਗਸਟਰਾਂ ਨੇ ਬਲਕੌਰ ਸਿੰਘ ਨੂੰ ਫੇਸਬੁੱਕ ਪੋਸਟ ਰਾਹੀਂ ਨਹੀਂ, ਸਗੋਂ ਈਮੇਲ ਰਾਹੀਂ ਧਮਕੀ ਭੇਜੀ ਗਈ ਹੈ। ਇਹ ਈਮੇਲ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਮੇਲ ਆਈਡੀ ਤੇ ਭੇਜੀ ਗਈ ਸੀ। ਧਮਕੀ ‘ਚ ਕਿਹਾ ਗਿਆ ਹੈ, ‘ਜੇਕਰ ਤੂੰ ਚੁੱਪ ਨਾ ਰਿਹਾ ਤਾਂ ਤੈਨੂੰ ਵੀ ਤੇਰੇ ਪੁੱਤਰ ਕੋਲ ਭੇਜ ਦਿੱਤਾ ਜਾਵੇਗਾ।’

ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਆਮ ਆਦਮੀ ਲਈ ਬਣੇ ਕਾਨੂੰਨ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ ਅਤੇ ਜੱਗੂ ‘ਤੇ ਇੰਨੇ ਪਰਚੇ ਦਰਜ ਹਨ, ਫਿਰ ਵੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਹ ਆਮ ਆਦਮੀ ਵਾਂਗ ਪੇਸ਼ੀ  ‘ਚ ਕਿਉਂ ਨਹੀਂ ਜਾਂਦੇ? ਉਹਨਾਂ ਇਹ ਵੀ ਕਿਹਾ ਕਿ, ਉਹਨਾਂ ਨੂੰ ਜੋ ਮਰਜ਼ੀ ਕਰਨਾ ਪਵੇ ਉਹ ਆਪਣੇ ਪੁੱਤ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ।

Leave a Reply

Your email address will not be published.