ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਸਿਹਤ ਵਿੱਚ ਹੋਇਆ ਸੁਧਾਰ

 ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਸਿਹਤ ਵਿੱਚ ਹੋਇਆ ਸੁਧਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅੱਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੋਬਾਇਲ ਤੇ ਗੱਲਬਾਤ ਕੀਤੀ ਸੀ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਕੈਪਟਨ ਨੇ ਕਿਹਾ ਕਿ, ਬਲਕੌਰ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚਲ ਰਿਹਾ ਹੈ।

Sidhu Moosewala's father Balkaur Singh admitted to PGI, Chandigarh; suffering from heart ailment

ਇੰਨੀ ਛੋਟੀ ਉਮਰ ਵਿੱਚ ਇਕਲੌਤੇ ਬੱਚੇ ਦਾ ਵਿਛੋੜਾ ਮਾਪਿਆਂ ਲਈ ਅਸਹਿ ਹੈ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਤਾਕਤ ਅਤੇ ਚੰਗੀ ਸਿਹਤ ਬਖ਼ਸ਼ਣ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪ੍ਰਨੀਤ ਕੌਰ ਨੇ ਵੀ ਬਲਕੌਰ ਸਿੰਘ ਨਾਲ ਕਰਕੇ ਉਹਨਾਂ ਦਾ ਹਾਲ ਜਾਣਿਆ ਸੀ। ਹੁਣ ਉਹ ਬਿਲਕੁਲ ਠੀਕ ਹਨ ਅਤੇ ਅੱਜ ਦੇਰ ਰਾਤ ਪਿੰਡ ਮੂਸਾ ਪਹੁੰਚ ਜਾਣਗੇ।

ਦੱਸ ਦਈਏ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਵੀਰਵਾਰ ਸ਼ਾਮ ਅਚਾਨਕ ਸਿਹਤ ਬਿਗੜ ਗਈ ਸੀ। ਉਨ੍ਹਾਂ ਦੀ ਛਾਤੀ ’ਚ ਦਰਦ ਉਠਿਆ ਜਿਸ ਦੇ ਚਲਦੇ ਉਨ੍ਹਾਂ ਨੂੰ ਪਟਿਆਲਾ ਦੇ ਹਾਰਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਹਾਲਤ ਬਿਗੜਦੇ ਹੀ ਐਂਬੁਲੈਂਸ ਬੁਲਾ ਕੇ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਨੂੰ ਪਟਿਆਲਾ ਵਿਖੇ ਭਰਤੀ ਕਰਵਾਇਆ। ਇਸ ਦੌਰਾਨ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਦਾਖਲ ਕਰਵਾਇਆ ਗਿਆ ਸੀ ਉਥੇ ਸੁਰੱਖਿਆ ਇੰਨੀ ਸੀ ਕਿ ਕੋਈ ਪਰਿੰਦਾ ਵੀ ਨਹੀਂ ਫੜਕ ਸਕਦਾ।

 

 

Leave a Reply

Your email address will not be published.